BTV BROADCASTING

Canada ਵਿੱਚ ਇਸ ਸਨਸਕ੍ਰੀਨ ਨੂੰ ਕੀਤਾ ਗਿਆ ਰੀਕਾਲ

Canada ਵਿੱਚ ਇਸ ਸਨਸਕ੍ਰੀਨ ਨੂੰ ਕੀਤਾ ਗਿਆ ਰੀਕਾਲ

ਕੈਨੇਡਾ ਵਿੱਚ ਬੱਚਿਆਂ ਦੀ ਇੱਕ ਸਨਸਕ੍ਰੀਨ ਨੂੰ ਰੀਕਾਲ ਕੀਤਾ ਗਿਆ ਹੈ ਕਿਉਂਕਿ ਇਸ ਵਿੱਚ ਇੱਕ ਖ਼ਤਰਨਾਕ ਕੈਮੀਕਲ ਦੀ ਮਾਤਰਾ ਮਨਜ਼ੂਰਸ਼ੁਦਾ ਲਿਮਿਟ ਤੋਂ ਵੱਧ ਪਾਈ ਗਈ ਹੈ। ਹੈਲਥ ਕੈਨੇਡਾ ਦੇ ਅਨੁਸਾਰ, SC ਜੌਨਸਨ ਐਂਡ ਸਨ, ਇੰਕਾਰਪੋਰੇਸ਼ਨ ਕੰਪਨੀ ਨੇ ਆਪਣੀ Kids by Babyganics SPF 50 Mineral Sunscreen Totally Tropical ਦੇ ਰੋਲਰਬਾਲ ਅਤੇ ਸਪ੍ਰੇਅ ਫਾਰਮੈਟ ਵਾਲੇ ਪ੍ਰੋਡਕਟਸ ਦੀ ਵਰਤੋਂ ਨਾ ਕਰਨ ਤੇ ਰੋਕ ਲਗਾਈ ਹੈ। ਇਸ ਪ੍ਰੋਡਕਟ ਵਿੱਚ ‘ਮੋਨੋਗਲਾਈਮ’ ਨਾਮਕ ਕੈਮੀਕਲ ਦੀ ਮਾਤਰਾ ਵੱਧ ਪਾਈ ਗਈ ਹੈ, ਜੋ ਕਿ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ।
ਹੈਲਥ ਕੈਨੇਡਾ ਦੇ ਅਨੁਸਾਰ, ਇਹ ਕੈਮੀਕਲ ਚਮੜੀ ਜਾਂ ਸਾਹ ਰਾਹੀਂ ਸਰੀਰ ਵਿੱਚ ਦਾਖਲ ਹੋ ਸਕਦਾ ਹੈ। ਇਨ੍ਹਾਂ ਪ੍ਰੋਡਕਟਸ ਦੀ ਐਕਸਪਾਇਰੀ ਤਾਰੀਖ ਨਵੰਬਰ 2025 ਅਤੇ ਅਪ੍ਰੈਲ 2026 ਤੱਕ ਹੈ।
ਹੈਲਥ ਕੈਨੇਡਾ ਨੇ ਸਿਫ਼ਾਰਸ਼ ਕੀਤੀ ਹੈ ਕਿ ਇਸ ਸਨਸਕ੍ਰੀਨ ਦੀ ਵਰਤੋਂ ਨਾ ਕੀਤੀ ਜਾਵੇ। ਜੇ ਕਿਸੇ ਨੇ ਇਸਦੀ ਵਰਤੋਂ ਕੀਤੀ ਹੈ ਅਤੇ ਸਿਹਤ ਸੰਬੰਧੀ ਕੋਈ ਸਮੱਸਿਆ ਹੋਈ ਹੈ, ਤਾਂ ਉਨ੍ਹਾਂ ਨੂੰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਹੈਲਥ ਕੈਨੇਡਾ ਕੰਪਨੀ ਦੀ ਰੀਕਾਲ ‘ਤੇ ਨਜ਼ਰ ਰੱਖ ਰਿਹਾ ਹੈ ਅਤੇ ਜੇ ਕੋਈ ਨਵਾਂ ਸਿਹਤ ਖ਼ਤਰਾ ਸਾਹਮਣੇ ਆਉਂਦਾ ਹੈ, ਤਾਂ ਜਨਤਾ ਨੂੰ ਸੂਚਿਤ ਕੀਤਾ ਜਾਵੇਗਾ।
ਇਹ ਪ੍ਰੋਡਕਟ ਕੈਨੇਡਾ ਭਰ ਵਿੱਚ ਵੇਚਿਆ ਜਾ ਰਿਹਾ ਸੀ। ਹੈਲਥ ਕੈਨੇਡਾ ਨੇ ਗਾਹਕਾਂ ਨੂੰ ਸਲਾਹ ਦਿੱਤੀ ਹੈ ਕਿ ਜੇ ਉਨ੍ਹਾਂ ਕੋਲ ਇਹ ਪ੍ਰੋਡਕਟ ਹੈ, ਤਾਂ ਉਹ ਇਸਦੀ ਵਰਤੋਂ ਤੁਰੰਤ ਬੰਦ ਕਰ ਦੇਣ ਅਤੇ ਇਸਨੂੰ ਸੁਰੱਖਿਅਤ ਢੰਗ ਨਾਲ ਸੁੱਟ ਦੇਣ।

Related Articles

Leave a Reply