ਪੰਜਾਬ ਵਿੱਚ ਮਿਡ ਡੇ ਮੀਲ ਸੋਸਾਇਟੀ ਵੱਲੋਂ ਕੁੱਕਾਂ ਅਤੇ ਹੈਲਪਰਾਂ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਦਰਅਸਲ, ਪੰਜਾਬ ਸਟੇਟ ਮਿਡ ਡੇ ਮੀਲ ਸੋਸਾਇਟੀ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਇੱਕ ਪੱਤਰ ਜਾਰੀ ਕਰਕੇ ਹਦਾਇਤ ਕੀਤੀ ਹੈ ਕਿ ਜੇਕਰ ਕੋਈ ਕੁੱਕ ਜਾਂ ਸਹਾਇਕ ਚੋਣ ਜਿੱਤ ਗਿਆ ਹੈ, ਤਾਂ ਉਹ ਕੁੱਕ ਕਮ ਹੈਲਪਰ ਵਜੋਂ ਸੇਵਾ ਨਹੀਂ ਨਿਭਾ ਸਕਦਾ। ਮਿਡ ਡੇ ਮੀਲ ਸੋਸਾਇਟੀ ਦਾ ਕਹਿਣਾ ਹੈ ਕਿ ਬਹੁਤ ਸਾਰੇ ਕੁੱਕ ਕਮ ਹੈਲਪਰਾਂ ਨੇ ਪੰਚਾਇਤ ਚੋਣਾਂ ਵਿੱਚ ਹਿੱਸਾ ਲਿਆ ਹੈ ਅਤੇ ਚੋਣ ਜਿੱਤਣ ਤੋਂ ਬਾਅਦ ਉਹ ਪੰਚਾਇਤ ਮੈਂਬਰਾਂ ਵਜੋਂ ਕੰਮ ਕਰ ਰਹੇ ਹਨ। ਇਸ ਲਈ, ਜਿਹੜੇ ਕੁੱਕ ਕਮ ਹੈਲਪਰ ਪੰਚਾਇਤ ਚੋਣਾਂ ਜਿੱਤ ਗਏ ਹਨ, ਉਹ ਮਿਡ ਡੇ ਮੀਲ ਵਿੱਚ ਕੁੱਕ ਕਮ ਹੈਲਪਰ ਵਜੋਂ ਸੇਵਾ ਨਹੀਂ ਨਿਭਾ ਸਕਦੇ। ਕੁੱਕ ਕਮ ਹੈਲਪਰ ਇੱਕੋ ਸਮੇਂ ਪੰਚਾਇਤ ਮੈਂਬਰ ਅਤੇ ਕੁੱਕ ਦੇ ਦੋਵੇਂ ਫਰਜ਼ ਨਹੀਂ ਨਿਭਾ ਸਕਦਾ।