BTV BROADCASTING

ਜਾਣੋ ਟੈਰਿਫਾਂ ਤੋਂ ਕਿਹੜੇ ਸ਼ਹਿਰਾਂ ਨੂੰ ਸਭ ਤੋਂ ਵੱਧ ਖ਼ਤਰਾ

ਜਾਣੋ ਟੈਰਿਫਾਂ ਤੋਂ ਕਿਹੜੇ ਸ਼ਹਿਰਾਂ ਨੂੰ ਸਭ ਤੋਂ ਵੱਧ ਖ਼ਤਰਾ

ਕੈਨੇਡੀਅਨ ਚੈਂਬਰ ਆਫ਼ ਕਾਮਰਸ ਦੀ ਨਵੀਂ ਰਿਸਰਚ ਅਨੁਸਾਰ ਕੈਲਗਰੀ, ਸੇਂਟ ਜੌਨ, ਨਿਊ ਬ੍ਰਨਸਵਿਕ, ਅਤੇ ਵਿੰਡਸਰ, ਓਨਟਾਰੀਓ, ਕੈਨੇਡਾ ਦੇ ਉਹ ਸ਼ਹਿਰ ਹਨ ਜੋ ਅਮਰੀਕੀ ਟੈਰਿਫਾਂ ਦੇ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ। ਸੋਮਵਾਰ ਨੂੰ, ਟ੍ਰੰਪ ਨੇ ਕੈਨੇਡਾ ਤੋਂ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਸਟੀਲ ਅਤੇ ਅਲਮੀਨੀਅਮ ‘ਤੇ 25% ਟੈਰਿਫ ਲਗਾਉਣ ਦਾ ਐਲਾਨ ਕੀਤਾ। ਜੋ ਸ਼ਹਿਰ ਆਪਣੀ ਸਥਾਨਕ ਅਰਥਵਿਵਸਥਾ ਦੇ ਹਿੱਸੇ ਵਜੋਂ ਸਭ ਤੋਂ ਜ਼ਿਆਦਾ ਮਾਲ ਅਮਰੀਕਾ ਨੂੰ ਨਿਰਯਾਤ ਕਰਦੇ ਹਨ, ਉਹਨਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਵੇਗਾ।
ਰਿਸਰਚਰਾਂ ਦੇ ਅਨੁਸਾਰ, ਸੇਂਟ ਜੌਨ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚ ਸਕਦਾ ਹੈ, ਕਿਉਂਕਿ ਇਹ ਕੈਨੇਡਾ ਦੀ ਸਭ ਤੋਂ ਵੱਡੀ ਕੱਚੇ ਤੇਲ ਦੀ ਰਿਫਾਇਨਰੀ ਦਾ ਘਰ ਹੈ, ਜੋ ਪ੍ਰਤੀ ਦਿਨ 320,000 ਬੈਰਲ ਤੋਂ ਵੱਧ ਪ੍ਰੋਸੈਸ ਕਰ ਸਕਦੀ ਹੈ, ਅਤੇ ਇਸਦਾ 80% ਤੋਂ ਵੱਧ ਤੇਲ ਅਮਰੀਕਾ ਨੂੰ ਇੰਪੋਰਟ ਕੀਤਾ ਜਾਂਦਾ ਹੈ।
ਚੈਂਬਰ ਆਫ਼ ਕਾਮਰਸ ਦੀ ਰਿਪੋਰਟ ਅਨੁਸਾਰ, ਸੀਫੂਡ ਅਤੇ ਫੋਰੈਸਟਰੀ ਪ੍ਰੋਡਕਟਸ ਨਿਊ ਬ੍ਰਨਸਵਿਕ ਵੱਲੋਂ ਅਮਰੀਕਾ ਨੂੰ ਇੰਪੋਰਟ ਕੀਤੇ ਜਾਂਦੇ ਹਨ।
ਕੈਲਗਰੀ ਨੂੰ ਦੂਜੇ ਨੰਬਰ ਤੇ ਖ਼ਤਰਾ ਹੈ ਕਿਉਂਕਿ ਇਹ ਵੀ ਕੱਚਾ ਤੇਲ ਅਤੇ ਨੈਚੁਰਲ ਗੈਸ ਅਮਰੀਕਾ ਨੂੰ ਇੰਪੋਰਟ ਕਰਦਾ ਹੈ। ਰਿਪੋਰਟ ਅਨੁਸਾਰ ਬੀਫ਼ ਵੀ ਕੈਲਗਰੀ ਦਾ ਇੱਕ ਹੋਰ ਪ੍ਰਮੁੱਖ ਨਿਰਯਾਤ ਹੈ ਜੋ ਕਿ ਵਪਾਰਕ ਜੰਗ ਨਾਲ ਪ੍ਰਭਾਵਿਤ ਹੋ ਸਕਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੱਖਣ-ਪੱਛਮੀ ਓਨਟਾਰੀਓ ਦੇ ਸ਼ਹਿਰ ਵੀ ਪ੍ਰਭਾਵਿਤ ਹੋਣਗੇ ਕਿਉਂਕਿ ਇਹ ਕੈਨੇਡਾ ਦੇ ਆਟੋਮੋਟਿਵ ਅਤੇ ਪਾਰਟਸ ਮੈਨੂਫੈਕਚਰਿੰਗ ਸੈਕਟਰ ਦਾ ਘਰ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੁਝ ਕੈਨੇਡੀਅਨ ਸ਼ਹਿਰਾਂ ਨੂੰ ਟੈਰਿਫਾਂ ਤੋਂ ਘੱਟ ਡਰ ਹੈ। ਇਹਨਾਂ ਵਿੱਚ ਕੈਨੇਡਾ ਦੇ ਕਈ ਸ਼ਹਿਰ, ਜਿਵੇਂ ਕਿ ਵਿਕਟੋਰੀਆ ਅਤੇ ਹੈਲੀਫੈਕਸ, ਸ਼ਾਮਲ ਹਨ, ਜੋ ਏਸ਼ੀਆ ਜਾਂ ਯੂਰਪ ਨੂੰ ਵਧੇਰੇ ਨਿਰਯਾਤ ਕਰਦੇ ਹਨ।
ਰਿਸਰਚਰਾਂ ਦਾ ਕਹਿਣਾ ਹੈ ਕਿ ਸੱਡਬਰੀ, ਓਨਟਾਰੀਓ, ਵੀ ਘੱਟ ਸੰਵੇਦਨਸ਼ੀਲ ਹੈ ਕਿਉਂਕਿ ਇਸਦੇ ਨਿੱਕਲ ਅਤੇ ਕਾਪਰ ਦੇ ਨਿਰਯਾਤ “ਅਮਰੀਕਾ ਤੋਂ ਇਲਾਵਾ ਹੋਰ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਪਹੁੰਚ ਰਹੇ ਹਨ।”

Related Articles

Leave a Reply