ਅਮਰੀਕੀ ਰਾਸ਼ਟਰਪਤੀ ਡੋਨਲਡ ਟ੍ਰੰਪ ਦੁਆਰਾ ਕੈਨੇਡਾ ਦੇ ਸਮਾਨ ‘ਤੇ 25% ਟੈਰਿਫ ਲਗਾਏ ਜਾਣ ਦੇ ਐਲਾਨ ਤੋਂ ਬਾਅਦ, ਕੈਨੇਡਾ ਵਿੱਚ ਲੋਕਾਂ ਨੇ ‘ਬਾਈ ਕੈਨੇਡੀਅਨ’ ਮੁਹਿੰਮ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਮੁਹਿੰਮ ਦੇ ਤਹਿਤ, ਲੋਕ ਉਹ ਉਤਪਾਦ ਖਰੀਦਣਾ ਚਾਹੁੰਦੇ ਹਨ ਜੋ ਕੈਨੇਡਾ ਵਿੱਚ ਬਣੇ ਹੋਣ। ਇਸ ਲਈ ‘ਮੇਡ ਇਨ ਕੈਨੇਡਾ’ ਅਤੇ ‘ਪ੍ਰੋਡਕਟ ਆਫ ਕੈਨੇਡਾ’ ਜਿਹੇ ਲੇਬਲਾਂ ਦਾ ਅਸਲ ਮਤਲਬ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ।
ਪ੍ਰੋਡਕਟ ਆਫ ਕੈਨੇਡਾ ਦਾ ਮਤਲਬ ਹੈ ਕਿ ਇਸ ਚੀਜ਼ ਦੀ ਪ੍ਰੋਸੈਸਿੰਗ ਕੈਨੇਡਾ ਵਿੱਚ ਹੀ ਹੋਈ ਹੈ। ਇਹ ਉਤਪਾਦ ਕੈਨੇਡਾ ਦੇ ਕਿਸਾਨਾਂ ਦੁਆਰਾ ਉਗਾਏ ਜਾਂ ਪਾਲੇ ਗਏ ਹੁੰਦੇ ਹਨ ਅਤੇ ਕੈਨੇਡਾ ਵਿੱਚ ਹੀ ਤਿਆਰ ਅਤੇ ਪੈਕ ਕੀਤੇ ਜਾਂਦੇ ਹਨ। ਹਾਲਾਂਕਿ, ਇਸ ਵਿੱਚ ਮਸਾਲੇ, ਵਿਟਾਮਿਨ, ਅਤੇ ਫਲੇਵਰਿੰਗ ਵਰਗੀਆਂ ਛੋਟੀਆਂ ਚੀਜ਼ਾਂ ਵਿਦੇਸ਼ੀ ਵੀ ਹੋ ਸਕਦੀਆਂ ਹਨ।
ਮੇਡ ਇਨ ਕੈਨੇਡਾ ਦਾ ਮਤਲਬ ਹੈ ਕਿ ਉਤਪਾਦ ਦੀ ਆਖਰੀ ਮੁੱਖ ਪ੍ਰਕਿਰਿਆ ਕੈਨੇਡਾ ਵਿੱਚ ਹੋਈ ਹੈ। ਜਿਵੇਂ ਕਿ ਉਦਾਹਰਨ ਵਜੋਂ, ਪੀਜ਼ਾ ਬਣਾਉਣ ਲਈ ਚੀਜ਼, ਆਟਾ, ਅਤੇ ਸਾਸ ਦੀ ਪ੍ਰੋਸੈਸਿੰਗ ਕੈਨੇਡਾ ਵਿੱਚ ਹੋਈ ਹੈ। ਗੈਰ-ਖਾਣ ਪੀਣ ਦੇ ਉਤਪਾਦਾਂ ਲਈ, ਉਤਪਾਦ ਦੀ 51% ਤੋਂ ਵੱਧ ਲਾਗਤ ਕੈਨੇਡਾ ਵਿੱਚ ਹੋਣੀ ਚਾਹੀਦੀ ਹੈ।
ਮੈਪਲ ਲੀਫ (ਮੈਪਲ ਪੱਤਾ) ਇਹ ਨਹੀਂ ਦਰਸਾਉਂਦਾ ਕਿ ਉਤਪਾਦ ਕੈਨੇਡਾ ਵਿੱਚ ਬਣਿਆ ਹੈ। ਇਸ ਲਈ, ਇਸ ਨਿਸ਼ਾਨ ਨਾਲ ਇੱਕ ਵਾਧੂ ਸਟੇਟਮੈਂਟ ਹੋਣੀ ਚਾਹੀਦੀ ਹੈ ਜੋ ਦਰਸਾਏ ਕਿ ਉਤਪਾਦ ਕੈਨੇਡਾ ਵਿੱਚ ਬਣਿਆ ਹੈ।
ਜੇਕਰ ਕੋਈ ਉਤਪਾਦ ‘ਲੋਕਲ’ ਦੱਸਿਆ ਜਾਂਦਾ ਹੈ, ਤਾਂ ਇਸਦਾ ਮਤਲਬ ਹੈ ਕਿ ਇਹ ਉਸੇ ਪ੍ਰਾਂਤ ਜਾਂ ਖੇਤਰ ਵਿੱਚ ਤਿਆਰ ਕੀਤਾ ਗਿਆ ਹੈ ਜਿੱਥੇ ਇਹ ਵਿਕ ਰਿਹਾ ਹੈ। ਮੀਟ ਨੂੰ ‘ਪ੍ਰੋਡਕਟ ਆਫ ਕੈਨੇਡਾ’ ਕਹਿਣ ਲਈ, ਜਾਨਵਰਾਂ ਦਾ ਜਨਮ, ਪਾਲਣ, ਅਤੇ ਪ੍ਰੋਸੈਸਿੰਗ ਕੈਨੇਡਾ ਵਿੱਚ ਹੋਣੀ ਚਾਹੀਦੀ ਹੈ। ਮੱਛੀ ਅਤੇ ਸਮੁੰਦਰੀ ਭੋਜਨ ਨੂੰ ‘ਪ੍ਰੋਡਕਟ ਆਫ ਕੈਨੇਡਾ’ ਕਹਿਣ ਲਈ, ਇਹ ਕੈਨੇਡਾ ਦੇ ਪਾਣੀਆਂ ਵਿੱਚੋਂ ਫੜੇ ਹੋਣੇ ਚਾਹੀਦੇ ਹਨ ਅਤੇ ਕੈਨੇਡਾ ਵਿੱਚ ਹੀ ਪ੍ਰੋਸੈਸ ਕੀਤੇ ਜਾਣੇ ਚਾਹੀਦੇ ਹਨ।
ਡੇਅਰੀ ਉਤਪਾਦਾਂ ‘ਤੇ blue cow ਦਾ ਨਿਸ਼ਾਨ ਦਰਸਾਉਂਦਾ ਹੈ ਕਿ ਇਹ 100% ਕੈਨੇਡੀਅਨ ਦੁੱਧ ਨਾਲ ਬਣੇ ਹਨ।
ਇਸ ਤਰ੍ਹਾਂ, ਕੈਨੇਡੀਅਨ ਲੇਬਲਾਂ ਨੂੰ ਸਮਝ ਕੇ ਤੁਸੀਂ ਸਹੀ ਢੰਗ ਨਾਲ ‘ਬਾਈ ਕੈਨੇਡੀਅਨ’ ਮੁਹਿੰਮ ਵਿੱਚ ਸਮਰਥਨ ਦੇ ਸਕਦੇ ਹੋ।