BTV BROADCASTING

Tariffs ਲਗਣ ਨਾਲ ਇਨ੍ਹਾਂ ਚੀਜ਼ਾਂ ‘ਤੇ ਪੈ ਸਕਦਾ ਹੈ ਅਸਰ

Tariffs ਲਗਣ ਨਾਲ ਇਨ੍ਹਾਂ ਚੀਜ਼ਾਂ ‘ਤੇ ਪੈ ਸਕਦਾ ਹੈ ਅਸਰ

ਕੈਨੇਡਾ ਦੀ ਸਰਕਾਰ ਨੇ ਅਮਰੀਕੀ ਉਤਪਾਦਾਂ ‘ਤੇ 25 ਪ੍ਰਤੀਸ਼ਤ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ, ਜੋ ਮੰਗਲਵਾਰ ਤੋਂ ਲਾਗੂ ਹੋਣਗੇ। ਇਹ ਟੈਰਿਫ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫਾਂ ਦੇ ਜਵਾਬ ਵਜੋਂ ਲਗਾਏ ਜਾ ਰਹੇ ਹਨ। ਸਰਕਾਰੀ ਅਧਿਕਾਰੀਆਂ ਦੇ ਮੁਤਾਬਿਕ, ਕੈਨੇਡਾ ਨੇ ਉਹ ਉਤਪਾਦ ਚੁਣੇ ਹਨ ਜਿਨ੍ਹਾਂ ਨਾਲ ਸੰਯੁਕਤ ਰਾਜ ਦੇ ਵੱਡੇ ਵਪਾਰੀ ਅਤੇ ਉਦਯੋਗਾਂ ‘ਤੇ ਵੱਧ ਪ੍ਰਭਾਵ ਪਵੇਗਾ। ਇਸ ਦੇ ਨਾਲ ਨਾਲ, ਇਹ ਯਕੀਨੀ ਬਣਾਇਆ ਗਿਆ ਹੈ ਕਿ ਇਹ ਉਤਪਾਦ ਕੈਨੇਡਾ ਵਿੱਚ ਮੌਜੂਦ ਹਨ ਅਤੇ ਉਨ੍ਹਾਂ ਦੇ ਘਰੇਲੂ ਵਿਕਲਪ ਵੀ ਹਨ। ਇਸ ਲਈ ਕੈਨੇਡਾ ਦੇ ਲੋਕਾਂ ‘ਤੇ ਇਨ੍ਹਾਂ ਟੈਰਿਫਾਂ ਦਾ ਅਸਰ ਘੱਟ ਪਵੇਗਾ।
ਇਹ ਉਤਪਾਦਾਂ ਵਿੱਚ ਖਾਣ-ਪੀਣ ਦੀਆਂ ਚੀਜ਼ਾਂ, ਕਪੜੇ, ਜੁੱਤੀਆਂ, ਬਿਊਟੀ ਉਤਪਾਦ, ਆਟੋਮੋਬਾਈਲ ਪਾਰਟਸ, ਘਰੇਲੂ ਸਮਾਨ, ਫਰਨੀਚਰ, ਮੋਟਰਸਾਈਕਲ, ਲੱਕੜ ਅਤੇ ਕਾਗਜ਼ ਸ਼ਾਮਿਲ ਹਨ। ਇਸ ਦੇ ਨਾਲ ਨਾਲ, ਸਿਗਰਟ, ਬੀਅਰ, ਮੱਖਣ, ਆੜੂ, ਵਰਗੇ ਹੋਰ ਉਤਪਾਦ ਵੀ ਟੈਰਿਫਾਂ ਦੇ ਅਧੀਨ ਆਉਣਗੇ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਕਿਹਾ ਕਿ ਇਹ ਜਵਾਬੀ ਟੈਰਿਫ ਪਹਿਲੇ ਪੜਾਅ ਵਿੱਚ ਲਗਾਏ ਗਏ ਹਨ, ਅਤੇ ਅਗਲੇ ਪੜਾਅ ਵਿੱਚ ਸੰਯੁਕਤ ਰਾਜ ਦੇ ਹੋਰ ਉਤਪਾਦਾਂ, ਜਿਵੇਂ ਕਿ ਕਾਰਾਂ, ਟਰੱਕਾਂ, ਰਿਕ੍ਰੀਏਸ਼ਨਲ ਵਹੀਕਲਜ਼, ਸਟੀਲ ਅਤੇ ਐਲੂਮੀਨੀਅਮ ਉਤਪਾਦਾਂ, ਅਤੇ ਏਰੋਸਪੇਸ ਉਤਪਾਦਾਂ ਉੱਤੇ ਵੀ ਟੈਰਿਫ ਲਗਾਏ ਜਾਣਗੇ।

Related Articles

Leave a Reply