BTV BROADCASTING

ਕੈਲਗਰੀ ਵਿੱਚ ਬਣਨਗੀਆਂ ਲਗਭਗ 400 ਨਵੀਆਂ ਸਸਤੀਆਂ ਰਿਹਾਇਸ਼ਾਂ

ਕੈਲਗਰੀ ਵਿੱਚ ਬਣਨਗੀਆਂ ਲਗਭਗ 400 ਨਵੀਆਂ ਸਸਤੀਆਂ ਰਿਹਾਇਸ਼ਾਂ


ਕੈਲਗਰੀ ਸ਼ਹਿਰ ਵਿੱਚ ਸਥਿਤ ਸੀਟੀ ਦੀ ਪ੍ਰਾਪਰਟੀ ਤੇ 387 ਨਵੀਆਂ ਸਸਤੀ ਰਿਹਾਇਸ਼ਾਂ ਬਣਾਈਆਂ ਜਾਣਗੀਆਂ। ਇਸ ਦੌਰਾਨ ਚਾਰ ਸੰਗਠਨਾਂ ਨੂੰ ਚੁਣਿਆ ਗਿਆ ਹੈ, ਜੋ ਕੈਲਗਰੀ ਦੇ ਪੰਜ ਖੇਤਰਾਂ ਵਿੱਚ ਲਗਭਗ 400 ਨਵੀਆਂ ਸਸਤੀ ਰਿਹਾਇਸ਼ਾਂ ਬਣਾਉਣਗੇ। ਇਹ ਨਵੀਆਂ ਰਿਹਾਇਸ਼ਾਂ ਕ੍ਰੈਸੈਂਟ ਹਾਈਟਸ, Erlton, Haysboro, Erin Woods ਅਤੇ Shaganappi ਖੇਤਰਾਂ ਵਿੱਚ ਬਣਨਗੀਆਂ। ਇਥੇ ਸਿਟੀ ਵੱਲੋਂ ਜ਼ਮੀਨ ਸਸਤੀ ਕੀਮਤ ‘ਤੇ ਵੇਚੀ ਜਾ ਰਹੀ ਹੈ ਅਤੇ ਕੁਝ ਗਰੁੱਪਾਂ ਅਤੇ ਸੰਗਠਨਾਂ ਨੂੰ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਸਸਤੇ ਘਰ ਬਣਾ ਸਕਣ। ਇਨ੍ਹਾਂ ਸੰਗਠਨਾਂ ਕੋਲ ਘਰ ਬਣਾਉਣ ਲਈ 4 ਸਾਲਾਂ ਦਾ ਸਮਾਂ ਹੋਵੇਗਾ, ਜਿਸ ਵਿੱਚ ਯੋਜਨਾ ਦੀ ਮਨਜ਼ੂਰੀ ਅਤੇ ਕਮਿਊਨਿਟੀ ਨਾਲ ਸਲਾਹ-ਮਸ਼ਵਰਾ ਵੀ ਸ਼ਾਮਲ ਹੋਵੇਗਾ। ਸ਼ਹਿਰ ਨੇ ਇਹ ਵੀ ਕਿਹਾ ਕਿ ਇਹ ਪ੍ਰੋਗਰਾਮ ਸੰਗਠਨਾਂ ਨੂੰ ਘੱਟ ਕੀਮਤ ‘ਤੇ ਜ਼ਮੀਨ ਦੇ ਕੇ ਉਹਨਾਂ ਦੀ ਸਹਾਇਤਾ ਕਰਦਾ ਹੈ, ਤਾਂ ਜੋ ਉਹ ਹੋਰ ਲੋਕਾਂ ਲਈ ਸਸਤੀ ਰਿਹਾਇਸ਼ਾਂ ਬਣਾ ਸਕਣ। ਹੌਸਿੰਗ ਐਕਸੇਲੇਰੇਟਰ ਫੰਡ ਦੇ ਤਹਿਤ ਪ੍ਰਤੀ ਘਰ $75,000 ਤੱਕ ਦੀ ਮਦਦ ਦਿੱਤੀ ਜਾ ਰਹੀ ਹੈ। ਇਸ ਨਾਲ ਕੁੱਲ $29 ਮਿਲੀਅਨ ਦੀ ਮਦਦ ਮਿਲੇਗੀ। ਸ਼ਹਿਰ ਨੇ ਕਿਹਾ ਕਿ ਇਸ ਪ੍ਰੋਗਰਾਮ ਨਾਲ ਹੁਣ ਤੱਕ $25.5 ਮਿਲੀਅਨ ਦੀ ਜ਼ਮੀਨ ਮੁੱਲ ਦਿੱਤੀ ਗਈ ਹੈ, ਜਿਸ ਨਾਲ 835 ਨਵੀਂ ਰਿਹਾਇਸ਼ਾਂ ਬਣਾਈਆਂ ਗਈਆਂ ਹਨ। ਕੈਲਗਰੀ ਦੀ ਮੇਅਰ, ਜੋਤੀ ਗੋਂਡਕ, ਨੇ ਕਿਹਾ, “ਕੈਲਗਰੀ ਵਿੱਚ ਸਸਤੀ ਰਿਹਾਇਸ਼ਾਂ ਦੀ ਲੋੜ ਬਹੁਤ ਵੱਧ ਗਈ ਹੈ, ਅਤੇ ਜ਼ਮੀਨ ਸਸਤੀ ਕੀਮਤ ‘ਤੇ ਵੇਚਣਾ ਇਸ ਲੋੜ ਨੂੰ ਪੂਰਾ ਕਰਨ ਲਈ ਇਕ ਮਹੱਤਵਪੂਰਨ ਕਦਮ ਹੈ।”

Related Articles

Leave a Reply