BTV BROADCASTING

ਕਿਊਬੈਕ ਵਿੱਚ ਬੰਦ ਹੋਣਗੇ ਐਮੇਜ਼ਾਨ ਦੇ 7 ਵੇਅਰਹਾਊਸ

ਕਿਊਬੈਕ ਵਿੱਚ ਬੰਦ ਹੋਣਗੇ ਐਮੇਜ਼ਾਨ ਦੇ 7 ਵੇਅਰਹਾਊਸ

ਕਿਊਬੈਕ ਵਿੱਚ ਐਮੇਜ਼ਾਨ ਦੇ 7 ਵੈਅਰਹਾਊਸਜ਼ ਨੂੰ ਅਗਲੇ ਕੁਝ ਮਹੀਨਿਆਂ ਵਿੱਚ ਬੰਦ ਕਰ ਦਿੱਤਾ ਜਾਵੇਗਾ, ਜਿਸ ਨਾਲ ਲਗਭਗ 1,950 ਮਜ਼ਦੂਰਾਂ ਨੂੰ ਨੌਕਰੀ ਤੋਂ ਕੱਢਿਆ ਜਾਵੇਗਾ, ਜਿਨ੍ਹਾਂ ਵਿੱਚ 1,700 ਪੱਕੇ ਅਤੇ 250 ਅਸਥਾਈ ਕਰਮਚਾਰੀ ਸ਼ਾਮਿਲ ਹਨ। ਇਥੇ ਦੋ ਸੋਰਟਿੰਗ ਸੈਂਟਰ, ਇੱਕ ਫੁਲਫਿਲਮੈਂਟ ਸੈਂਟਰ, ਤਿੰਨ ਡਿਲਿਵਰੀ ਸਟੇਸ਼ਨ ਅਤੇ ਇੱਕ AMXL ਸਥਾਨ ਬੰਦ ਕੀਤੇ ਜਾਣਗੇ। ਨੌਕਰੀ ਤੋਂ ਕੱਢੇ ਹੋਏ ਕਰਮਚਾਰੀਆਂ ਨੂੰ 14 ਹਫ਼ਤਿਆਂ ਤੱਕ ਦੀ ਤਨਖਾਹ ਦਿੱਤੀ ਜਾਣ ਦੀ ਯੋਜਨਾ ਹੈ।
ਐਮੇਜ਼ਾਨ ਦੀ ਪ੍ਰਤੀਨਿਧੀ ਬਾਰਬਰਾ ਅਗਰੈਟ ਨੇ ਕਿਹਾ ਕਿ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਜੋ “ਗਾਹਕਾਂ ਹੋਰ ਬਚਤ ਕਰ ਸਕਣ ਅਤੇ ਉਨ੍ਹਾਂ ਨੂੰ ਵਧੇਰੇ ਫਾਇਦੇ ਮਿਲ ਸਕਣ”।
ਐਨਡੀਪੀ ਦੇ ਨੇਤਾ ਜਗਮੀਤ ਸਿੰਘ ਨੇ ਕਿਹਾ, “ਕਿਊਬੈਕ ਵਿੱਚ ਜੋ ਕੁਝ ਹੋ ਰਿਹਾ ਹੈ, ਉਹ ਸਾਫ਼ ਤੌਰ ‘ਤੇ ਐਮੇਜ਼ਾਨ ਦਾ ਯੂਨੀਅਨ ਬੱਸਟ ਕਰਨ ਲਈ ਹੋ ਰਿਹਾ ਹੈ। ਇਹ ਉਹ ਮਜ਼ਦੂਰ ਹਨ ਜੋ ਯੂਨੀਅਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਅਤੇ ਐਮੇਜ਼ਾਨ ਇਸੇ ਲਈ ਇਲਾਕੇ ਵਿੱਚ ਆਪਣੇ ਸਾਰੇ ਓਪਰੇਸ਼ਨਾਂ ਨੂੰ ਬੰਦ ਕਰ ਰਿਹਾ ਹੈ।”
ਕਿਊਬੈਕ ਵਿੱਚ ਇੱਕ ਐਮੇਜ਼ਾਨ ਦਾ ਵੈਅਰਹਾਊਸ ਮਈ 2024 ਵਿੱਚ ਯੂਨੀਅਨ ਬਣਾਉਣ ਵਿੱਚ ਕਾਮਯਾਬ ਹੋ ਗਿਆ ਸੀ, ਜੋ ਕਿ ਕੈਨੇਡਾ ਵਿੱਚ ਪਹਿਲਾ ਐਮੇਜ਼ਾਨ ਵੈਅਰਹਾਊਸ ਸੀ ਜਿੱਥੇ ਯੂਨੀਅਨ ਬਣਿਆ ਸੀ। ਇਸਨੂੰ ਲਗਭਗ 240 ਮਜ਼ਦੂਰਾਂ ਨੇ ਸਮਰਥਨ ਦਿੱਤਾ ਸੀ।
ਕਿਊਬੈਕ ਦੇ ਲੇਬਰ ਮੰਤਰੀ ਜੇਨ ਬੂਲੇਟ ਨੇ ਕਿਹਾ ਕਿ ਉਨ੍ਹਾਂ ਨੂੰ ਐਮੇਜ਼ਾਨ ਤੋਂ ਇਸ ਨੂੰ ਬੰਦ ਕਰਨ ਦੀ ਆਧਿਕਾਰਿਕ ਜਾਣਕਾਰੀ ਅਜੇ ਤੱਕ ਪ੍ਰਾਪਤ ਨਹੀਂ ਹੋਈ ਹੈ, ਪਰ ਉਹ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਨ ਕਿ ਕੰਪਨੀ ਸਾਰੇ ਲੇਬਰ ਕਾਨੂੰਨਾਂ ਦੀ ਸਹੀ ਤਰੀਕੇ ਨਾਲ ਪਾਲਣਾ ਕਰ ਰਹੀ ਹੈ।

Related Articles

Leave a Reply