ਪਿੰਡ ਕਾਲਾ ਬੱਕਰਾ ਵਿਖੇ ਦੋਆਬੇ ਦੀ ਮਸ਼ਹੂਰ ਕਿਸਾਨ ਜਥੇਬੰਦੀ ਦੇ ਸ਼ੈੱਡ ‘ਚ ਬੀਤੀ ਰਾਤ ਇਕ ਕੰਬਾਈਨ, ਟਰੈਕਟਰ ਅਤੇ ਚਾਰ ਹੋਰ ਵਾਹਨਾਂ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਅਮਰਜੀਤ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਕਾਲਾ ਬਕਰਾ ਜੋ ਕਿ ਕਿਸਾਨ ਆਗੂ ਤੇ ਪਿੰਡ ਦੇ ਸਰਪੰਚ ਦਵਿੰਦਰ ਸਿੰਘ ਮਿੰਟਾ ਦਾ ਭਰਾ ਹੈ, ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਵੀ ਪਿੰਡ ਦੇ ਬਾਹਰ ਸੜਕ ‘ਤੇ ਕਾਰਾਂ ਖੜ੍ਹੀਆਂ ਸਨ। ਫਾਰਮ ਹਾਊਸ ‘ਤੇ ਬਣੇ ਸ਼ੈੱਡ ‘ਚ ਉਹ ਆਪਣੇ ਹੋਰ ਸਮਾਨ ਦੀ ਰਾਖੀ ਲਈ ਛੱਤ ਦੇ ਕੋਲ ਬਣੇ ਕਮਰੇ ‘ਚ ਸੌਂ ਰਿਹਾ ਸੀ ਅਤੇ ਬੀਤੀ ਰਾਤ ਕਰੀਬ 2 ਵਜੇ ਉਸ ਨੇ ਜਾਗ ਕੇ ਦੇਖਿਆ ਤਾਂ ਉਸ ਨੇ ਤੇਜ਼ਧਾਰ ਹਥਿਆਰਾਂ ਨਾਲ ਲੈਸ 5 ਵਿਅਕਤੀਆਂ ਨੂੰ ਛੱਤ ‘ਤੇ ਖੜ੍ਹਾ ਦੇਖਿਆ ਕੰਬਾਈਨ, ਇੱਕ ਪਿਕਅੱਪ ਟਰੱਕ, ਦੋ ਮੋਟਰਸਾਈਕਲ ਅਤੇ ਦੋ ਟਰੈਕਟਰ ਨਸ਼ਟ ਹੋ ਗਏ। ਉਸ ਨੇ ਪੁਲੀਸ ਦੀ ਹਾਜ਼ਰੀ ਵਿੱਚ ਦੱਸਿਆ ਕਿ ਪਿੰਡ ਦੇ ਚਰਨ ਕਮਲ ਅਤੇ ਲਾਲੀ ਨੇ ਆਪਣੇ ਤਿੰਨ ਹੋਰ ਅਣਪਛਾਤੇ ਦੋਸਤਾਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।