ਬੀ.ਸੀ. ਵਿੱਚ ਗ੍ਰੇਸ ਨਜ਼ੀਬੋਨੇਰਾ ਨੂੰ ਉਸਦੇ ਰੂਮਮੇਟ ਕੇਲਸੀ ਓਗਸਟਨ ਦੇ ਕੁੱਤੇ ਨੇ ਚਿਹਰੇ ‘ਤੇ ਕੱਟ ਕੇ ਜ਼ਖ਼ਮੀ ਕਰਨ ‘ਤੇ $2,531 ਦਾ ਮੁਆਵਜ਼ਾ ਮਿਲਿਆ ਹੈ। ਗ੍ਰੇਸ ਨੇ ਆਪਣੇ ਰੂਮਮੇਟ ਖਿਲਾਫ਼ $5,000 ਮੁਆਵਜ਼ਾ ਮੰਗਿਆ ਸੀ।ਇਹ ਦੋ ਵੱਖਰੀਆਂ ਘਟਨਾਵਾਂ ਹਨ, ਜੋ ਕਿ ਜੁਲਾਈ 2023 ਵਿੱਚ ਵਾਪਰੀਆਂ। ਪਹਿਲੀ ਘਟਨਾ ਵਿੱਚ, ਗ੍ਰੇਸ ਨੂੰ ਕੁੱਤੇ ਨੇ ਅੱਖਾਂ ‘ਤੇ ਕੱਟ ਲਿਆ ਸੀ, ਜਿਸ ਨਾਲ ਉਸਨੂੰ ਸਿਟਚ ਲਗਵਾਉਣੀਆਂ ਪਈਆਂ। ਦੂਜੀ ਘਟਨਾ 5 ਜੁਲਾਈ ਨੂੰ ਵਾਪਰੀ, ਜਦੋਂ ਗ੍ਰੇਸ ਕੁੱਤੇ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਕੁੱਤੇ ਨੇ ਉਸਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਕੇ ਭੱਜ ਗਿਆ ਅਤੇ ਗ੍ਰੇਸ ਨੂੰ ਡਿੱਗਣ ਕਾਰਨ ਪੈਰ ‘ਤੇ ਸੱਟ ਲੱਗੀ।ਓਗਸਟਨ ਦੇ ਕੁੱਤੇ ਨੂੰ ਇਨਸਪੈਕਸ਼ਨ ਤੋਂ ਬਾਅਦ ਜਬਤ ਕਰ ਲਿਆ ਗਿਆ ਸੀ ਅਤੇ ਬਾਅਦ ਵਿੱਚ ਉਸਨੂੰ ਮਾਰ ਦਿੱਤਾ ਗਿਆ।ਗ੍ਰੇਸ ਨੇ ਅਗਸਤ ਮਹੀਨੇ ਦਾ $900 ਕਿਰਾਇਆ ਓਗਸਟਨ ਨੂੰ ਨਹੀਂ ਦਿੱਤਾ ਸੀ ਅਤੇ ਇਸ ਸੰਬੰਧੀ ਸਮੱਸਿਆਵਾਂ ਦਾ ਜਿਕਰ