BTV BROADCASTING

ਕੈਨੇਡਾ ਵਿੱਚ ਇਸ ਸਾਲ ਇਨਸ਼ੂਰੈਂਸ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ!

ਕੈਨੇਡਾ ਵਿੱਚ ਇਸ ਸਾਲ ਇਨਸ਼ੂਰੈਂਸ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ!

ਕੈਨੇਡਾ ਵਿੱਚ ਇਸ ਸਾਲ ਇਨਸ਼ੂਰੈਂਸ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਹੈ, ਕਿਉਂਕਿ ਦੁਨੀਆਂ ਭਰ ਵਿੱਚ ਮੌਸਮੀ ਹਾਦਸਿਆਂ ਦੀ ਗਤੀਵਿਧੀ ਵਿੱਚ ਕਾਫੀ ਵਾਧਾ ਹੋ ਰਿਹਾ ਹੈ
ਬਹੁਤ ਸਾਰੇ ਕੈਨੇਡੀਅਨਾਂ ਨੂੰ ਕਈ ਵਾਰੀ ਇਨਸ਼ੂਰੈਂਸ ਦੇ ਦਰ ਜਿਆਦਾ ਮਿਲਦੇ ਹਨ, ਖਾਸ ਕਰਕੇ ਜਦੋਂ ਫਲਡਿੰਗ, ਵਾਇਲਡਫਾਇਰਸ ਜਾਂ ਬਰਫੀਲੇ ਤੂਫਾਨ ਵਰਗੇ ਹਾਦਸੇ ਹੁੰਦੇ ਹਨ। ਪਰ ਹੁਣ ਚਿੰਤਾ ਇਹ ਵੀ ਹੈ ਕਿ ਦੁਨੀਆਂ ਦੇ ਹੋਰ ਹਿੱਸਿਆਂ ਵਿੱਚ ਹੋ ਰਹੀਆਂ ਤਬਾਹੀਆਂ ਦਾ ਵੀ ਸਿੱਧਾ ਅਸਰ ਕੈਨੇਡਾ ਉੱਤੇ ਪੈ ਸਕਦਾ ਹੈ।
IBC (ਇੰਸ਼ੂਰੈਂਸ ਬਿਊਰੋ ਆਫ ਕੈਨੇਡਾ) ਦੇ ਐਰਨ ਸੁਥਰਲੈਂਡ ਨੇ ਕਿਹਾ, “ਸਾਨੂੰ ਇੱਕ ਸਖਤ ਹਕੀਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਅੱਜ ਦੇ ਸਮੇਂ ਵਿੱਚ ਅਸੀਂ ਗਲਤ ਦਿਸ਼ਾ ਵੱਲ ਜਾ ਰਹੇ ਹਾਂ। ਉਹਨਾਂ ਨੇ ਕਿਹਾ ਕਿ ਮੌਸਮੀ ਹਾਦਸਿਆਂ ਦਾ ਕਾਫੀ ਵਾਧਾ ਹੋ ਰਿਹਾ ਹੈ, ਜਿਸ ਨਾਲ ਇਨਸ਼ੂਰੈਂਸ ਦੇ ਦਰਾਂ ‘ਤੇ ਅਸਰ ਪੈਣਾ ਔਖਾ ਨਹੀਂ ਹੋਵੇਗਾ।”
ਅੱਜ ਕਲ ਕੈਲੀਫੋਰਨੀਆ ਦੀਆਂ ਆਗਾਂ ਉੱਤੇ ਵੀ ਨਜ਼ਰ ਰੱਖੀ ਜਾ ਰਹੀ ਹੈ, ਜੇਕਰ ਇਹ ਆਗਾਂ ਜ਼ਿਆਦਾ ਨੁਕਸਾਨ ਪਹੁੰਚਾਉਂਦੀਆਂ ਹਨ, ਤਾਂ ਇਹ ਰੀਇੰਸ਼ੂਰੈਂਸ ਦੀਆਂ ਕੀਮਤਾਂ ਨੂੰ ਹੋਰ ਵਧਾ ਸਕਦੀਆਂ ਹਨ। “IBC ਦਾ ਕਹਿਣਾ ਹੈ ਕਿ 2024 ਵਿੱਚ ਕੈਨੇਡਾ ਵਿੱਚ ਤੀਬਰ ਮੌਸਮੀ ਹਾਦਸਿਆਂ ਦੇ ਕਾਰਨ ਹੋਣ ਵਾਲੀਆਂ ਵਿੱਤੀ ਹਾਨੀਆਂ ਦਾ ਅੰਕੜਾ ਇੱਕ ਨਵਾਂ ਰਿਕਾਰਡ ਬਣਾਉਂਦਾ ਹੋਇਆ 8.5 ਬਿਲੀਅਨ ਡਾਲਰ ਪਹੁੰਚ ਗਿਆ ਹੈ, ਜੋ ਕਿ 2016 ਵਿੱਚ ਪਿਛਲੇ ਰਿਕਾਰਡ ਤੋਂ 2 ਬਿਲੀਅਨ ਜ਼ਿਆਦਾ ਹੈ।
ਇਨਸ਼ੂਰੈਂਸ ਕੰਪਨੀਆਂ ਬੀਮਾ ਦੇ ਕਵਰੇਜ ਵਿੱਚ ਕਟੌਤੀ ਕਰ ਰਹੀਆਂ ਹਨ, ਜਿਸ ਨਾਲ ਕੁਝ ਖੇਤਰਾਂ ਵਿੱਚ ਲੋਕਾਂ ਨੂੰ ਫਾਇਦੇ ਦੀ ਥਾਂ ਹਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਰ ਵੀ, ਇਨਸ਼ੂਰੈਂਸ ਮਾਹਿਰ ਮੰਨਦੇ ਹਨ ਕਿ ਕੈਨੇਡਾ ਵਿੱਚ ਬੀਮਾ ਬਾਜ਼ਾਰ ਵਿੱਚ ਮੁਕਾਬਲਾ ਕਾਫੀ ਵਧੀਆ ਹੈ ਅਤੇ ਲੋਕਾਂ ਨੂੰ ਜ਼ਰੂਰਤ ਹੋਣ ‘ਤੇ ਅਜੰਟ ਜਾਂ ਬ੍ਰੋਕਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਉਹ ਵਧੀਆ ਪਾਲਿਸੀਆਂ ਅਤੇ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ।

Related Articles

Leave a Reply