BTV BROADCASTING

Breaking: ਧਮਾਕੇ ਨਾਲ ਹਿੱਲਿਆ ਪੰਜਾਬ, ਕਾਰੋਬਾਰੀ ਦੇ ਘਰ ‘ਤੇ ‘ਗ੍ਰੇਨੇਡ’ ਹਮਲਾ

Breaking: ਧਮਾਕੇ ਨਾਲ ਹਿੱਲਿਆ ਪੰਜਾਬ, ਕਾਰੋਬਾਰੀ ਦੇ ਘਰ ‘ਤੇ ‘ਗ੍ਰੇਨੇਡ’ ਹਮਲਾ

ਬਟਾਲਾ ਵਿੱਚ ਇੱਕ ਵੱਡੀ ਘਟਨਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬਟਾਲਾ ਦੇ ਜੈਂਤੀਪੁਰ ‘ਚ ਸ਼ਰਾਬ ਕਾਰੋਬਾਰੀ ਦੇ ਘਰ ‘ਤੇ ਹਮਲਾ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਮਲਾ ਗ੍ਰੇਨੇਡ ਵਰਗਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਦੌਰਾਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਮਲਾ ਬਟਾਲਾ ਦੇ ਪਿੰਡ ਜੈਂਤੀਪੁਰੀ ਦੇ ਰਹਿਣ ਵਾਲੇ ਵੱਡੇ ਸ਼ਰਾਬ ਕਾਰੋਬਾਰੀ ਅਮਨਦੀਪ ਸਿੰਘ ਜੈਂਤੀਪੁਰੀਆ ਦੇ ਘਰ ਹੋਇਆ। ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਕਾਰੋਬਾਰੀ ਦੇ ਘਰ ‘ਤੇ ਗ੍ਰੇਨੇਡ ਵਰਗਾ ਹਮਲਾ ਕੀਤਾ ਗਿਆ ਹੈ। ਸ਼ਰਾਬ ਕਾਰੋਬਾਰੀ ਅਮਨਦੀਪ ਦੇ ਕਾਂਗਰਸ ਨਾਲ ਨੇੜਲੇ ਸਬੰਧ ਦੱਸੇ ਜਾਂਦੇ ਹਨ। ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੋ ਵਿਅਕਤੀ ਘਟਨਾ ਦੌਰਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਉਂਦੇ ਦਿਖਾਈ ਦੇ ਰਹੇ ਹਨ ਅਤੇ ਇਸ ਦੌਰਾਨ ਉਹ ਅਮਨਦੀਪ ਦੇ ਘਰ ਕੋਈ ਚੀਜ਼ ਸੁੱਟਦੇ ਨਜ਼ਰ ਆ ਰਹੇ ਹਨ।

Related Articles

Leave a Reply