ਪੰਜਾਬ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਫਰਵਰੀ ਤੋਂ ਸ਼ੰਭੂ ਬਾਰਡਰ ‘ਤੇ ਬੈਠੇ ਹਨ। ਹੁਣ ਕਿਸਾਨਾਂ ਨੇ ਪੈਦਲ ਦਿੱਲੀ ਜਾਣ ਦਾ ਐਲਾਨ ਕੀਤਾ ਹੈ। ਸ਼ੁੱਕਰਵਾਰ ਦੁਪਹਿਰ ਕਰੀਬ 1 ਵਜੇ ਸੰਗਠਨ ਨਾਲ ਜੁੜੇ 100 ਮੈਂਬਰ ਸ਼ੰਭੂ ਸਰਹੱਦ ਤੋਂ ਅੱਗੇ ਵਧੇ। ਪੁਲਿਸ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦੇ ਰਹੀ।
ਪੰਧੇਰ ਨੇ ਮਰਜੀਵੜੇ ਗਰੁੱਪ ਨੂੰ ਵਾਪਸ ਬੁਲਾ ਲਿਆਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸਟੇਜ ਤੋਂ ਐਲਾਨ ਕੀਤਾ ਕਿ ਮਰਜੀਵੜੇ ਗਰੁੱਪ ਨੂੰ ਵਾਪਸ ਬੁਲਾ ਲਿਆ ਗਿਆ ਹੈ। ਪੰਧੇਰ ਖੁਦ ਉਨ੍ਹਾਂ ਨੂੰ ਲੈਣ ਆਏ ਸਨ। ਹੁਣ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਜਾਵੇਗਾ। ਸਾਰੇ ਕਿਸਾਨ ਮੰਚ ‘ਤੇ ਪਰਤ ਆਏ ਹਨ।
ਪਲਾਸਟਿਕ ਦੀਆਂ ਗੋਲੀਆਂ ਵੀ ਚਲਾਈਆਂ ਜਾ ਰਹੀਆਂ ਹਨਹਰਿਆਣਾ ਪੁਲਿਸ ਵੱਲੋਂ ਪਲਾਸਟਿਕ ਦੀਆਂ ਗੋਲੀਆਂ ਵੀ ਚਲਾਈਆਂ ਜਾ ਰਹੀਆਂ ਹਨ। ਹੁਣ ਤੱਕ ਚਾਰ ਕਿਸਾਨ ਜ਼ਖ਼ਮੀ ਹੋ ਚੁੱਕੇ ਹਨ। ਅੰਮ੍ਰਿਤਸਰ ਦੇ ਸਵਰਨ ਸਿੰਘ ਦੀ ਲੱਤ ‘ਤੇ ਪਲਾਸਟਿਕ ਦੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ।