Skip to main content

BTV BROADCASTING

ਲੁਧਿਆਣਾ ਪੁਲਿਸ ਦਾ ਐਕਸ਼ਨ, ਹੁਲੜਬਾਜਾਂ ਨੂੰ ਸਿਖਾਇਆ ਸਬਕ

ਲੁਧਿਆਣਾ ਪੁਲਿਸ ਦਾ ਐਕਸ਼ਨ, ਹੁਲੜਬਾਜਾਂ ਨੂੰ ਸਿਖਾਇਆ ਸਬਕ

ਪੰਜਾਬ ਦੇ ਲੁਧਿਆਣਾ ਵਿੱਚ ਚੱਲਦੇ ਥਾਰ ਦੇ ਉੱਪਰ ਬੈਠ ਕੇ ਹੰਗਾਮਾ ਕਰਨਾ ਕਾਰ ਮਾਲਕ ਨੂੰ ਮਹਿੰਗਾ ਸਾਬਤ ਹੋਇਆ ਹੈ। ਸੜਕ ‘ਤੇ ਇੱਕ ਥਾਰ ਚੱਲ ਰਿਹਾ ਸੀ ਅਤੇ ਉਸ ਦੇ ਉੱਪਰ ਬੈਠੇ ਕੁਝ ਨੌਜਵਾਨ ਸਟੰਟ ਕਰ ਰਹੇ ਸਨ। ਥਾਰ ਦੇ ਉੱਪਰ ਬੈਠੇ ਸ਼ਹਿਰ ਦੀਆਂ ਸੜਕਾਂ ‘ਤੇ ਘੁੰਮ ਰਹੇ ਨੌਜਵਾਨਾਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਵੀਡੀਓ ਮਹਾਨਗਰ ਦੇ ਸਾਊਥ ਸਿਟੀ ਇਲਾਕੇ ਦੀ ਹੈ।

ਇਹ ਵੀਡੀਓ ਪੁਲਿਸ ਕੋਲ ਪਹੁੰਚ ਗਈ ਅਤੇ ਕਮਿਸ਼ਨਰੇਟ ਪੁਲਿਸ ਨੇ ਕਾਰਵਾਈ ਕਰਦੇ ਹੋਏ ਥਾਰ ਮਾਲਕ ਦੇ ਘਰ ਦਾ ਪਤਾ ਲੱਭਿਆ ਅਤੇ ਘਰ ਜਾ ਕੇ ਵੱਡੇ ਚਲਾਨ ਦੀ ਰਸੀਦ ਸੌਂਪੀ। ਇਸ ‘ਤੇ ਨੌਜਵਾਨ ਨੇ ਸਿਰ ਫੜ ਲਿਆ। ਕਿਉਂਕਿ ਉਸ ਨੇ ਨਹੀਂ ਸੋਚਿਆ ਸੀ ਕਿ ਪੁਲਿਸ ਘਰ ਤੱਕ ਪਹੁੰਚ ਜਾਵੇਗੀ। ਨਾਲ ਹੀ ਚਿਤਾਵਨੀ ਦਿੱਤੀ ਕਿ ਉਹ ਭਵਿੱਖ ਵਿੱਚ ਹੰਗਾਮਾ ਨਾ ਕਰਨ, ਨਹੀਂ ਤਾਂ ਹੋਰ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।

Related Articles

Leave a Reply