Skip to main content

BTV BROADCASTING

ਮੈਕਸੀਕੋ ‘ਚ ਬੰਦੂਕਧਾਰੀਆਂ ਨੇ ਕੀਤੀ ਗੋਲੀਬਾਰੀ, 10 ਦੀ ਮੌਤ

ਮੈਕਸੀਕੋ ‘ਚ ਬੰਦੂਕਧਾਰੀਆਂ ਨੇ ਕੀਤੀ ਗੋਲੀਬਾਰੀ, 10 ਦੀ ਮੌਤ

ਅਮਰੀਕਾ ‘ਚ ਸ਼ਨੀਵਾਰ ਦੇਰ ਰਾਤ ਇਕ ਵਾਰ ਫਿਰ ਤੋਂ ਭਾਰੀ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਜਾਣਕਾਰੀ ਮੁਤਾਬਕ ਮੱਧ ਮੈਕਸੀਕੋ ਦੇ ਕਵੇਰੇਟਾਰੋ ਸੂਬੇ ਦੇ ਇਕ ਬਾਰ ‘ਚ ਬੰਦੂਕਧਾਰੀਆਂ ਨੇ 10 ਲੋਕਾਂ ਦੀ ਹੱਤਿਆ ਕਰ ਦਿੱਤੀ। ਇਹ ਘਟਨਾ ਸੂਬੇ ਦੀ ਰਾਜਧਾਨੀ ਦੇ ਡਾਊਨਟਾਊਨ ਇਲਾਕੇ ਦੇ ਇੱਕ ਬਾਰ ਵਿੱਚ ਵਾਪਰੀ। ਖੇਤਰ ਨੂੰ Querétaro ਵੀ ਕਿਹਾ ਜਾਂਦਾ ਹੈ। ਰਾਜ ਦੇ ਅਟਾਰਨੀ ਜਨਰਲ ਅਤੇ ਕਵੇਰੇਟਾਰੋ ਸ਼ਹਿਰ ਦੇ ਸੁਰੱਖਿਆ ਮੁਖੀ ਦੇ ਅਨੁਸਾਰ, ਚਾਰ ਬੰਦੂਕਧਾਰੀ ਬਾਰ ਵਿੱਚ ਦਾਖਲ ਹੋਏ ਅਤੇ ਸੱਤ ਪੁਰਸ਼ਾਂ ਅਤੇ ਤਿੰਨ ਔਰਤਾਂ ਦੀ ਹੱਤਿਆ ਕਰ ਦਿੱਤੀ।

ਇਸ ਗੋਲੀਬਾਰੀ ‘ਚ ਸੱਤ ਹੋਰ ਲੋਕ ਜ਼ਖਮੀ ਹੋਏ ਹਨ। ਇੱਕ ਵਿਅਕਤੀ ਅਜੇ ਵੀ ਪੁਲਿਸ ਦੀ ਹਿਰਾਸਤ ਵਿੱਚ ਹੈ। ਘਟਨਾ ਵਾਲੀ ਥਾਂ ‘ਤੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵਾਹਨ ਦੀ ਵੀ ਜਾਂਚ ਕਰ ਰਹੀ ਹੈ। ਸ਼ੱਕ ਹੈ ਕਿ ਘਟਨਾ ਨਾਲ ਗੱਡੀ ਦਾ ਕੋਈ ਸਬੰਧ ਹੋ ਸਕਦਾ ਹੈ।

Related Articles

Leave a Reply