Skip to main content

BTV BROADCASTING

ਟੋਰਾਂਟੋ ਵਿੱਚ ਸ਼ੱਕੀ ਰੋਡ ਰੇਜ ਦੀ ਟੱਕਰ ਵਿੱਚ ਦੋ ਗੰਭੀਰ ਜ਼ਖ਼ਮੀ

ਟੋਰਾਂਟੋ ਵਿੱਚ ਸ਼ੱਕੀ ਰੋਡ ਰੇਜ ਦੀ ਟੱਕਰ ਵਿੱਚ ਦੋ ਗੰਭੀਰ ਜ਼ਖ਼ਮੀ

ਟੋਰਾਂਟੋ ਵਿੱਚ ਸ਼ੱਕੀ ਰੋਡ ਰੇਜ ਦੀ ਟੱਕਰ ਵਿੱਚ ਦੋ ਗੰਭੀਰ ਜ਼ਖ਼ਮੀ।ਟੋਰਾਂਟੋ ਪੁਲਿਸ ਇੱਕ ਸ਼ੱਕੀ ਰੋਡ ਰੇਜ ਘਟਨਾ ਦੀ ਜਾਂਚ ਕਰ ਰਹੀ ਹੈ ਜੋ ਨੋਰਥ ਯਾਰਕ ਵਿੱਚ ਯੋਂਗ ਸਟ੍ਰੀਟ ਅਤੇ ਐਮਪ੍ਰੈਸ ਐਵੇਨਿਊ ਨੇੜੇ ਬੀਤੇ ਦਿਨ ਸਵੇਰੇ ਪੌਣੇ 11 ਵਜੇ ਦੇ ਕਰੀਬ ਵਾਪਰੀ। ਅਧਿਕਾਰੀਆਂ ਮੁਤਾਬਕ ਇਸ ਘਟਨਾ ਵਿੱਚ ਇੱਕ ਵਾਹਨ ਨੇ ਦੂਜੇ ਵਾਹਨ ਨੂੰ ਸੜਕ ਤੋਂ ਹੇਠਾਂ ਉਤਾਰ ਦਿੱਤਾ, ਜਿਸ ਦੇ ਨਤੀਜੇ ਵਜੋਂ ਇੱਕ ਰੋਲਓਵਰ ਹਾਦਸਾਗ੍ਰਸਤ ਹੋ ਗਿਆ। ਰਿਪੋਰਟ ਮੁਤਾਬਕ ਅਜਿਹੀਆਂ ਕਥਿਤ ਰਿਪੋਰਟਾਂ ਹਨ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਗੋਲੀਬਾਰੀ ਵੀ ਹੋਈ ਹੋ ਸਕਦੀ ਹੈ। ਦੱਸਦਈਏ ਕਿ ਇਸ ਹਾਦਸੇ ਵਿੱਚ ਇੱਕ ਆਦਮੀ ਅਤੇ ਇੱਕ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਹਾਦਸੇ ਵਾਲੇ ਸੀਨ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਕਿਆ ਸਪੋਰਟੇਜ ਮੈਲ ਲਾਸਟਮੈਨ ਸਕੁਏਅਰ ਦੇ ਨੇੜੇ ਪੂਰੀ ਤ੍ਰਰ੍ਹਾਂ ਪਲਟ ਗਈ ਜਿਸ ਦੀ ਛੱਤ ਜ਼ਮੀਨ ਤੇ ਲੱਗੀ ਹੋਈ ਸੀ। ਇਸ ਦੌਰਾਨ ਇੱਕ ਡੰਪ ਟਰੱਕ ਵੀ ਇਸ ਟੱਕਰ ਵਿੱਚ ਸ਼ਾਮਲ ਸੀ ਪਰ ਕਿਹਾ ਜਾ ਰਿਹਾ ਹੈ ਕਿ ਉਹ ਇਸ ਰੋਡ ਰੇਜ ਦੀ ਘਟਨਾ ਨਾਲ ਜੁੜਿਆ ਨਹੀਂ ਹੈ।ਫਿਲਹਾਲ ਪੁਲਿਸ ਕੋਲ ਯੋਂਗ ਸਟ੍ਰੀਟ ਨੇੜੇ ਫਿੰਚ ਐਵੇਨਿਊ ‘ਤੇ 1.5 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਦੂਜੇ ਹਾਦਸੇ ਦੀ ਵੀ ਜਾਣਕਾਰੀ ਮੌਜੂਦ ਹੈ, ਜਿਸ ਨੂੰ ਪੁਲਿਸ ਇਸ ਕੇਸ ਨਾਲ ਸਬੰਧਤ ਮਨ ਰਹੀ ਹੈ। ਅਧਿਕਾਰੀ ਯੋਂਗ ਸਟ੍ਰੀਟ ‘ਤੇ ਦੱਖਣ ਵੱਲ ਜਾਂਦੇ ਹੋਏ ਆਖਰੀ ਵਾਰ ਸਾਹਮਣੇ ਵਾਲੇ ਹਿੱਸੇ ਦੇ ਨੁਕਸਾਨ ਵਾਲੇ ਕਾਲੇ ਪਿਕਅਪ ਟਰੱਕ ਦੀ ਖੋਜ ਕਰ ਰਹੇ ਹਨ। ਇਸ ਹਾਦਸੇ ਦੇ ਚਲਦੇ ਬੀਤੇ ਦਿਨ ਯੋਂਗ ਸਟ੍ਰੀਟ ਅਤੇ ਫਿੰਚ ਐਵੇਨਿਊ ਦੇ ਕੁਝ ਹਿੱਸਿਆਂ ‘ਤੇ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ। ਜਦੋਂ ਕਿ ਮਾਮਲੇ ਵਿੱਚ ਜਾਂਚ ਅਜੇ ਵੀ ਜਾਰੀ ਹੈ।

Related Articles

Leave a Reply