ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਬੀਐਮਡਬਲਿਊ ਕੰਪਨੀ ਦੇ ਅਧਿਕਾਰੀਆਂ ਨਾਲ ਵਾਹਨਾਂ ਦੇ ਪਾਰਟਸ ਬਣਾਉਣ ਵਿੱਚ ਨਿਵੇਸ਼ ਨੂੰ ਲੈ ਕੇ ਮੀਟਿੰਗ ਕੀਤੀ। ਇਸ ਦੌਰਾਨ ਨਿਵੇਸ਼ ਸਬੰਧੀ ਵਿਸਥਾਰਪੂਰਵਕ ਚਰਚਾ ਹੋਈ। ਮੰਡੀ ਗੋਬਿੰਦਗੜ੍ਹ ਵਿੱਚ ਬੀ.ਐਮ.ਡਬਲਯੂ ਦੇ ਪਾਰਟਸ ਬਣਾਉਣ ਦਾ ਪਲਾਂਟ ਲਗਾਉਣ ਦਾ ਫੈਸਲਾ ਕੀਤਾ ਗਿਆ, ਜਿੱਥੇ ਕਰੋੜਾਂ ਰੁਪਏ ਦਾ ਨਿਵੇਸ਼ ਹੋਵੇਗਾ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ। ਸੀਐਮ ਮਾਨ ਅਗਲੇ ਮਹੀਨੇ ਇਸ ਦੀ ਸ਼ੁਰੂਆਤ ਕਰਨਗੇ।
ਮੰਡੀ ਗੋਬਿੰਦਗੜ੍ਹ ‘ਚ ਲੱਗੇਗਾ BMW ਪਾਰਟਸ ਮੈਨੂਫੈਕਚਰਿੰਗ ਪਲਾਂਟ
- September 19, 2024
