Skip to main content

BTV BROADCASTING

ਹੁਣ ਲੰਡਨ ‘ਚ ਹੋਵੇਗਾ ਅਨੰਤ-ਰਾਧਿਕਾ ਦੇ ਵਿਆਹ ਦਾ ਜਸ਼ਨ

ਹੁਣ ਲੰਡਨ ‘ਚ ਹੋਵੇਗਾ ਅਨੰਤ-ਰਾਧਿਕਾ ਦੇ ਵਿਆਹ ਦਾ ਜਸ਼ਨ

ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਇਸ ਮਹੀਨੇ ਵਿਆਹ ਹੋਇਆ ਸੀ। ਜੋੜੇ ਨੇ 12 ਜੁਲਾਈ 2024 ਨੂੰ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ ਵਿੱਚ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਦੋ ਦਿਨਾਂ ਰਿਸੈਪਸ਼ਨ ਪਾਰਟੀ ਦਾ ਆਯੋਜਨ ਕੀਤਾ ਗਿਆ। ਵਿਆਹ ਅਤੇ ਰਿਸੈਪਸ਼ਨ ਵਿੱਚ ਦੇਸ਼-ਵਿਦੇਸ਼ ਦੀਆਂ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਹੁਣ ਇਸ ਜੋੜੇ ਦਾ ਵਿਆਹ ਲੰਡਨ ‘ਚ ਮਨਾਇਆ ਜਾਵੇਗਾ। ਇਸ ਦੇ ਲਈ ਮੁਕੇਸ਼ ਅੰਬਾਨੀ ਨੇ ਦੋ ਮਹੀਨਿਆਂ ਲਈ ਲੰਡਨ ‘ਚ ਫਾਈਵ ਸਟਾਰ ਹੋਟਲ ਬੁੱਕ ਕਰਵਾਇਆ ਹੈ। ‘ਦਿ ਸਨ’ ਦੀ ਰਿਪੋਰਟ ਮੁਤਾਬਕ ਅੰਬਾਨੀ ਨੇ ਇਹ ਹੋਟਲ ਸਤੰਬਰ ਤੱਕ ਬੁੱਕ ਕਰਵਾ ਲਿਆ ਹੈ।

ਅਨੰਤ ਅਤੇ ਰਾਧਿਕਾ ਦੇ ਵਿਆਹ ਤੋਂ ਬਾਅਦ ਇਸ ਈਵੈਂਟ ‘ਚ ਬ੍ਰਿਟੇਨ ਦੀਆਂ ਕਈ ਮਸ਼ਹੂਰ ਹਸਤੀਆਂ ਦੇ ਸ਼ਿਰਕਤ ਕਰਨ ਦੀ ਚਰਚਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮੁਕੇਸ਼ ਅੰਬਾਨੀ ਨੇ ਲੰਡਨ ‘ਚ 7 ਸਟਾਰ ਸਟੋਕ ਪਾਰਕ ਹੋਟਲ ਬੁੱਕ ਕਰਵਾਇਆ ਹੈ। ਇਸ ਹੋਟਲ ਨੂੰ ਮੁਕੇਸ਼ ਅੰਬਾਨੀ ਨੇ ਸਾਲ 2021 ‘ਚ ਲੀਜ਼ ‘ਤੇ ਲਿਆ ਸੀ। ਹੁਣ ਇੱਥੇ ਉਨ੍ਹਾਂ ਦੇ ਛੋਟੇ ਬੇਟੇ ਦੇ ਵਿਆਹ ਤੋਂ ਬਾਅਦ ਸਮਾਗਮ ਹੋਣ ਜਾ ਰਹੇ ਹਨ।

Related Articles

Leave a Reply