Skip to main content

BTV BROADCASTING

ਐਨਕਾਊਂਟਰ: ਅਲਮਾਰੀ ਦੇ ਪਿੱਛੇ ਅੱਤਵਾਦੀਆਂ ਦਾ ਗੁਪਤ ਟਿਕਾਣਾ

ਐਨਕਾਊਂਟਰ: ਅਲਮਾਰੀ ਦੇ ਪਿੱਛੇ ਅੱਤਵਾਦੀਆਂ ਦਾ ਗੁਪਤ ਟਿਕਾਣਾ

ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲੇ ‘ਚ ਦੋ ਥਾਵਾਂ ‘ਤੇ ਹੋਏ ਮੁਕਾਬਲੇ ‘ਚ ਸੁਰੱਖਿਆ ਬਲਾਂ ਨੇ 6 ਅੱਤਵਾਦੀਆਂ ਨੂੰ ਮਾਰ ਦਿੱਤਾ। ਮਾਰੇ ਗਏ ਅੱਤਵਾਦੀਆਂ ਦੇ ਲੁਕੇ ਹੋਣ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਦੇਖਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਇਕ ਘਰ ‘ਚ ਅਲਮਾਰੀ ‘ਚ ਲੁਕਿਆ ਟਿਕਾਣਾ ਬਣਾਇਆ ਹੋਇਆ ਸੀ।

ਇਹ ਟਿਕਾਣਾ ਬਾਹਰੋਂ ਇਸ ਤਰ੍ਹਾਂ ਛੁਪਿਆ ਹੋਇਆ ਸੀ ਕਿ ਪਤਾ ਨਹੀਂ ਲੱਗ ਸਕਦਾ ਸੀ ਕਿ ਇੱਥੇ ਬੰਕਰ ਹੈ ਜਾਂ ਨਹੀਂ। ਸੂਤਰਾਂ ਦੀ ਮੰਨੀਏ ਤਾਂ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਜਾਂਚ ਤੋਂ ਬਾਅਦ ਇਸ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਹੋਇਆ ਹੈ। ਹਾਲਾਂਕਿ ਵੀਡੀਓ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।

ਸ਼ਨੀਵਾਰ ਨੂੰ ਕੁਲਗਾਮ ‘ਚ ਦੋ ਥਾਵਾਂ ‘ਤੇ ਮੁਕਾਬਲੇ ਹੋਏ, ਜੋ ਐਤਵਾਰ ਨੂੰ ਦੂਜੇ ਦਿਨ ਵੀ ਜਾਰੀ ਰਹੇ। ਸੁਰੱਖਿਆ ਬਲਾਂ ਨੇ ਜ਼ਿਲ੍ਹੇ ਦੇ ਚਿੰਨੀਘਾਮ ਫਰਿਸਾਲ ਵਿੱਚ ਚਾਰ ਅਤੇ ਮੁਦਰਾਘਾਮ ਵਿੱਚ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ। ਹਾਲਾਂਕਿ ਇਸ ਆਪਰੇਸ਼ਨ ਦੌਰਾਨ ਦੋ ਜਵਾਨ ਵੀ ਸ਼ਹੀਦ ਹੋ ਗਏ ਸਨ। ਅੱਤਵਾਦੀਆਂ ਕੋਲੋਂ ਤਿੰਨ ਏ.ਕੇ.-47 ਰਾਈਫਲਾਂ, ਇਕ ਪਿਸਤੌਲ ਅਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ।

Related Articles

Leave a Reply