ਕੈਲਗਰੀ ਪੁਲਿਸ ਨੇ ਪਿਛਲੇ ਮਹੀਨੇ ਇੱਕ ਭਿਆਨਕ ਅਤੇ ਹਿੰਸਕ ਅਗਵਾ ਦੇ ਮਾਮਲੇ ਵਿੱਚ ਇੱਕ ਵਿਅਕਤੀ ਤੇ ਦੋਸ਼ ਦਰਜ ਕੀਤੇ ਹਨ। ਦੱਸਦਈਏ ਕਿ ਅਧਿਕਾਰੀਆਂ ਨੂੰ ਕਿਡਨੈਪਿੰਗ ਬਾਰੇ 9 ਮਈ ਨੂੰ ਪਤਾ ਲੱਗਾ ਸੀ ਜਦੋਂ ਪੀੜਤ ਇੱਕ ਸਥਾਨਕ ਹਸਪਤਾਲ ਵਿੱਚ ਮੌਜੂਦ ਸੀ ਜਿਥੇ ਉਸ ਨੂੰ ਕਥਿਤ ਤੌਰ ‘ਤੇ ਉਸ ਦੀ ਮਰਜ਼ੀ ਦੇ ਵਿਰੁੱਧ ਫੜੇ ਜਾਣ ਤੋਂ ਬਾਅਦ ਸੱਟਾਂ ਨਾਲ ਦੇਖਿਆ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਪੀੜਤ 6 ਮਈ ਨੂੰ ਦੁਪਹਿਰ 1 ਵਜੇ ਇੱਕ ਔਰਤ ਨੂੰ ਮਿਲਣ ਲਈ ਕੈਲਗਰੀ ਦੇ ਐਮਰਾਲਡ ਹੋਟਲ ਅਤੇ ਸਵੀਟਸ ‘ਤੇ ਸਨਰਿਜ ਬੁਲੇਵਾਰਡ ਐਨ.ਡਬਲਯੂ. ਦੇ ਇੱਕ ਹੋਟਲ ਦੇ ਕਮਰੇ ਵਿੱਚ ਗਿਆ ਸੀ। ਜਦੋਂ ਉਹ ਪਹੁੰਚਿਆ, ਤਾਂ ਉਸ ਨੂੰ ਔਰਤ ਦੇ ਨਾਲ-ਨਾਲ ਇੱਕ ਆਦਮੀ ਵੀ ਉਥੇ ਕਮਰੇ ਚ ਮੌਜੂਦ ਮਿਲਿਆ,ਜਿਸ ਨੂੰ ਪੀੜਤ ਪਹਿਲਾਂ ਤੋਂ ਹੀ ਜਾਣਦਾ ਸੀ ਅਤੇ ਬਾਅਦ ਵਿੱਚ ਪੀੜਤ ਨੂੰ ਅਗਵਾ ਕਰਕੇ ਉਸਦੀ ਇੱਛਾ ਦੇ ਵਿਰੁੱਧ ਹੋਟਲ ਦੇ ਕਮਰੇ ਵਿੱਚ ਬੰਦ ਰੱਖਿਆ ਗਿਆ। ਪੁਲਿਸ ਨੇ ਅੱਜ ਇੱਕ ਰਿਲੀਜ ਵਿੱਚ ਦੱਸਿਆ ਕਿ ਹੁਣ ਮਾਮਲੇ ਵਿੱਚ ਇਹ ਦੋਸ਼ ਲਗਾਇਆ ਗਿਆ ਹੈ ਕਿ ਉਸ ਦਾ ਸਮਾਨ ਲੁੱਟਿਆ ਗਿਆ, ਸਰੀਰਕ ਤੌਰ ‘ਤੇ ਉਸ ਨੂੰ ਰੋਕਿਆ ਗਿਆ ਅਤੇ ਕਈ ਵਾਰ ਪੀੜਤ ਤੇ ਹਮਲਾ ਕੀਤਾ ਗਿਆ। ਹੋਟਲ ਦੇ ਕਮਰੇ ਵਿੱਚ ਕਈ ਘੰਟੇ ਰੱਖਣ ਤੋਂ ਬਾਅਦ, ਪੁਲਿਸ ਨੇ ਦੋਸ਼ ਲਾਇਆ ਕਿ ਪੀੜਤ ਨੂੰ ਫਿਰ ਜ਼ਬਰਦਸਤੀ ਇੱਕ ਵਾਹਨ ਵਿੱਚ ਬਿਠਾਇਆ ਗਿਆ ਅਤੇ ਸੈਂਟਰ ਸਟ੍ਰੀਟ ਐਨ ਦੇ 5000 ਬਲਾਕ ਵਿੱਚ ਇੱਕ ਘਰ ਵਿੱਚ ਲਿਜਾਇਆ ਗਿਆ, ਜਿੱਥੇ ਉਸਨੂੰ ਕਈ ਦਿਨਾਂ ਤੱਕ ਬੰਦ ਕਰਕੇ ਰੱਖਿਆ ਗਿਆ, ਧਮਕੀ ਦਿੱਤੀ ਗਈ ਅਤੇ ਹਮਲਾ ਕੀਤਾ ਗਿਆ। ਆਖਰਕਾਰ, ਪੀੜਤ ਨੂੰ 9 ਮਈ ਨੂੰ ਐਮਰਲਡ ਹੋਟਲ ਐਂਡ ਸਵੀਟਸ ਵਾਪਸ ਲੈ ਜਾਇਆ ਗਿਆ। ਜਿਥੇ ਉਹ ਭੱਜਣ ਵਿੱਚ ਕਾਮਯਾਬ ਹੋ ਗਿਆ ਅਤੇ ਇੱਕ ਨੇੜਲੇ ਹਸਪਤਾਲ ਵਿੱਚ ਪਹੁੰਚ ਗਿਆ ਜਿੱਥੇ ਉਸਨੇ ਪੁਲਿਸ ਨੂੰ ਆਪਣੀ ਕਿਡਨੈਪਿੰਗ ਬਾਰੇ ਸੂਚਨਾ ਦਿੱਤੀ। ਪੁਲਿਸ ਦਾ ਮੰਨਣਾ ਹੈ ਕਿ ਘਟਨਾ ਨਸ਼ੀਲੇ ਪਦਾਰਥਾਂ ਦੇ ਲੇਣ-ਦੇਣ ਨਾਲ ਸਬੰਧਤ ਹੈ। ਇਸ ਤੇ ਕਾਰਵਾਈ ਕਰਦੇ ਹੋਏ ਅਧਿਕਾਰੀਆਂ ਨੇ ਹੋਟਲ ‘ਚੋਂ ਕਈ ਲੋਕਾਂ ਨੂੰ ਹਿਰਾਸਤ ‘ਚ ਲੈ ਲਿਆ।