Skip to main content

BTV BROADCASTING

ਗੋਲੀਆਂ ਦੀ ਆਵਾਜ਼ ਨਾਲ ਫਿਰ ਕੰਬਿਆ ਫ਼ਿਰੋਜ਼ਪੁਰ 3 ਦਿਨ ਪਹਿਲਾਂ ਵੀ ਹੋਈ ਸੀ, ਗੈਂਗਵਾਰ ਅਤੇ ਚੱਲੀਆਂ ਸੀ ਗੋਲੀਆਂ

ਗੋਲੀਆਂ ਦੀ ਆਵਾਜ਼ ਨਾਲ ਫਿਰ ਕੰਬਿਆ ਫ਼ਿਰੋਜ਼ਪੁਰ 3 ਦਿਨ ਪਹਿਲਾਂ ਵੀ ਹੋਈ ਸੀ, ਗੈਂਗਵਾਰ ਅਤੇ ਚੱਲੀਆਂ ਸੀ ਗੋਲੀਆਂ

https://youtu.be/pykX9iTLOkk

ਫਿਰੋਜ਼ਪੁਰ ਅੰਦਰ ਗੋਲੀਆਂ ਚੱਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ, ਲਗਾਤਾਰ ਹੀ ਸ਼ਹਿਰ ਅੰਦਰ ਕੋਈ ਨਾ ਕੋਈ ਵਾਰਦਾਤ ਸਾਹਮਣੇ ਆ ਰਹੀ ਹੈ। ਤਾਜਾ ਮਾਮਲਾ ਫਿਰੋਜ਼ਪੁਰ ਦੇ ਅਲੀਕੇ ਰੋਡ ਤੋਂ ਸਾਹਮਣੇ ਆਇਆ ਹੈ। ਜਿਥੇ ਇੱਕ ਨੌਜਵਾਨ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ ਜਿਸਨੂੰ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।

ਫਿਰੋਜ਼ਪੁਰ ਦੇ ਅਲੀ ਕੇ ਰੋਡ ਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਗੋਲੀ ਇੱਕ ਰਾਘਵ ਨਾਮਕ ਨੌਜਵਾਨ ਦੇ ਲੱਗੀ ਹੈ। ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਕਿ ਕਰੀਬ ਇਕ ਵਜੇ ਰਾਘਵ ਆਪਣੇ ਦੋਸਤ ਨਾਲ ਪਿੰਡ ਅਲੀ ਕੇ ਬੰਨ ਉਪਰ ਬਾਬੇ ਦੀ ਦਰਗਾਹ ਤੇ ਮੱਥਾ ਟੇਕਣ ਜਾ ਰਿਹਾ ਸੀ। ਕਿ ਰਾਸਤੇ ਵਿੱਚ ਦੋ ਗੁੱਟਾਂ ਦੀ ਆਪਸ ਵਿੱਚ ਲੜਾਈ ਹੋ ਰਹੀ ਸੀ। ਅਤੇ ਇਸ ਦੌਰਾਨ ਉਥੇ ਗੋਲੀਆਂ ਚੱਲ ਗਈਆਂ ਜਦ ਉਹ ਉਥੋਂ ਵਾਪਸ ਮੁੜਨ ਲੱਗਾ ਤਾਂ ਇਸ ਦੇ ਸੱਜੇ ਮੋਢੇ ਦੇ ਬੈਕ ਸਾਈਡ ਉੱਪਰ ਗੋਲੀ ਲੱਗ ਗਈ ਜੋ ਕਿ ਰਿਸ਼ਤੇਦਾਰਾਂ ਵੱਲੋਂ ਉਸਨੂੰ ਫਿਰੋਜ਼ਪੁਰ ਦੇ ਬਾਂਗੜ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ।

ਉਥੇ ਹੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਮਨੀਸ਼ ਨੇ ਦੱਸਿਆ ਕਿ ਨੌਜਵਾਨ ਨੂੰ ਗੋਲੀ ਲੱਗੀ ਹੈ। ਪਰ ਹਾਲੇ ਤੱਕ ਅੰਦਰ ਹੀ ਹੈ। ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ।

Related Articles

Leave a Reply