Skip to main content

BTV BROADCASTING

ਖਾਲਿਸਤਾਨੀ ਨਿੱਝਰ ਪ੍ਰਤੀ ਕੈਨੇਡਾ ਨੇ ਫਿਰ ਪ੍ਰਗਟਾਈ ਹਮਦਰਦੀ, ਨਿੱਝਰ ਦੀ ਬਰਸੀ ਮੌਕੇ ਸੰਸਦ ‘ਚ ਰੱਖਿਆ ਗਿਆ ਇਕ ਮਿੰਟ ਦਾ ਮੌਨ

ਖਾਲਿਸਤਾਨੀ ਨਿੱਝਰ ਪ੍ਰਤੀ ਕੈਨੇਡਾ ਨੇ ਫਿਰ ਪ੍ਰਗਟਾਈ ਹਮਦਰਦੀ, ਨਿੱਝਰ ਦੀ ਬਰਸੀ ਮੌਕੇ ਸੰਸਦ ‘ਚ ਰੱਖਿਆ ਗਿਆ ਇਕ ਮਿੰਟ ਦਾ ਮੌਨ

ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਬਰਸੀ ਮੌਕੇ ਕੈਨੇਡਾ ਦਾ ਇਕ ਵਾਰ ਫਿਰ ਪਿਆਰ ਜਾਗਿਆ ਹੈ। ਬੀਤੇ ਮੰਗਲਵਾਰ 18 ਜੂਨ ਨੂੰ ਹਾਊਸ ਆਫ ਕਾਮਨਜ਼ ਵਿੱਚ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਲਈ ਇੱਕ ਮਿੰਟ ਦਾ ਮੌਨ ਰੱਖਿਆ ਗਿਆ। ਤੁਹਾਨੂੰ ਯਾਦ ਹੋਵੇ ਹਰਦੀਪ ਸਿੰਘ ਨਿੱਝਰ ਦੀ 18 ਜੂਨ ਨੂੰ ਕੈਨੇਡਾ ਦੇ ਸਰੀ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਓਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਦੀ ਮੌਤ ਲਈ ਭਾਰਤੀ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

ਤੇ ਹੁਣ ਤਾਜ਼ਾ ਜਾਣਕਰੀ ਮੁਤਾਬਿਕ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਨਾਲ ਕੈਨੇਡਾ ਦਾ ਪਿਆਰ ਘੱਟ ਨਹੀਂ ਹੋ ਰਿਹਾ। ਕੈਨੇਡਾ ਦੀ ਸੰਸਦ ਨੇ ਨਿੱਝਰ ਲਈ ਮੰਗਲਵਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਇੱਕ ਮਿੰਟ ਦਾ ਮੌਨ ਰੱਖਿਆ। ਹਾਊਸ ਆਫ ਕਾਮਨਜ਼ ਦੇ ਪਹਿਲੇ ਸਪੀਕਰ ਗ੍ਰੇਗ ਫਰਗਸ ਨੇ ਨਿੱਝਰ ਲਈ ਸ਼ੋਕ ਸੰਦੇਸ਼ ਪੜ੍ਹਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸਾਰੇ ਸੰਸਦ ਮੈਂਬਰਾਂ ਨੂੰ ਚੁੱਪ ਰਹਿਣ ਲਈ ਕਿਹਾ।

ਦੱਸ ਦੇਈਏ ਕਿ ਹਰਦੀਪ ਸਿੰਘ ਨਿੱਝਰ ਦੀ 18 ਜੂਨ ਨੂੰ ਕੈਨੇਡਾ ਦੇ ਸਰੀ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਦੀ ਮੌਤ ਲਈ ਭਾਰਤੀ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤੇ ਵਿਗੜ ਗਏ ਸਨ। ਭਾਰਤ ਨੇ ਸਪੱਸ਼ਟ ਕਿਹਾ ਕਿ ਕੈਨੇਡਾ ਵੱਲੋਂ ਜੋ ਵੀ ਦੋਸ਼ ਲਾਏ ਗਏ ਹਨ, ਉਹ ਬੇਬੁਨਿਆਦ ਹਨ।

ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਜੀ-7 ਸੰਮੇਲਨ ਦੌਰਾਨ ਪੀਐਮ ਨਰਿੰਦਰ ਮੋਦੀ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਚਾਲੇ ਮੁਲਾਕਾਤ ਹੋਈ ਸੀ। ਇਸ ਮੁਲਾਕਾਤ ਤੋਂ ਬਾਅਦ ਟਰੂਡੋ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਨਾਲ ਕਈ ਵੱਡੇ ਮੁੱਦਿਆਂ ‘ਤੇ ਤਾਲਮੇਲ ਹੈ ਅਤੇ ਉਹ ਨਵੀਂ ਭਾਰਤ ਸਰਕਾਰ ਨਾਲ ਆਰਥਿਕ ਸਬੰਧਾਂ ਅਤੇ ਰਾਸ਼ਟਰੀ ਸੁਰੱਖਿਆ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਗੱਲਬਾਤ ਕਰਨ ਦਾ ਮੌਕਾ ਦੇਖਦੇ ਹਨ।

ਮੰਨਿਆ ਜਾ ਰਿਹਾ ਸੀ ਕਿ ਇੱਕ ਪਾਸੇ ਤਾਂ ਕੈਨੇਡਾ ਭਾਰਤ ਨਾਲ ਸਬੰਧ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਦੂਜੇ ਪਾਸੇ ਨਿੱਝਰ ਪ੍ਰਤੀ ਕੈਨੇਡਾ ਦੀ ਹਮਦਰਦੀ ਘੱਟ ਨਹੀਂ ਹੋ ਰਹੀ।

Related Articles

Leave a Reply