Skip to main content

BTV BROADCASTING

ਕਿਊਬੇਕ ‘ਚ Guy Lafleur Highway ‘ਤੇ ਟੱਕਰ! 3 ਦੀ  ਮੌਤ

ਕਿਊਬੇਕ ‘ਚ Guy Lafleur Highway ‘ਤੇ ਟੱਕਰ! 3 ਦੀ ਮੌਤ


ਕਿਊਬੇਕ ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਗ੍ਰੇਨਵਿਲ-ਸੁਰ-ਲਾ-ਰੂਛ ਵਿੱਚ ਗਾਏ ਲੈਫਲਰ ਹਾਈਵੇ (ਪਹਿਲਾਂ ਹਾਈਵੇਅ 50) ‘ਤੇ ਸੋਮਵਾਰ ਨੂੰ ਇੱਕ ਟੱਕਰ ਤੋਂ ਬਾਅਦ ਤਿੰਨ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸ਼ਾਮ ਕਰੀਬ 5 ਵਜੇ ਵਾਪਰਿਆ। ਜਦੋਂ ਇੱਕ ਪੂਰਬ ਵੱਲ ਜਾਣ ਵਾਲਾ ਵਾਹਨ ਗੈਟਿਨੋ ਤੋਂ ਲਗਭਗ 80 ਕਿਲੋਮੀਟਰ ਪੂਰਬ ਵੱਲ, ਮੋਂਟੀ ਬੂਛਰ ਓਵਰਪਾਸ ਦੇ ਨੇੜੇ ਪੱਛਮੀ ਪਾਸੇ ਦੀਆਂ ਲੇਨਾਂ ਵਿੱਚ ਜਾ ਵੜਿਆ। ਕਿਊਬੇਕ ਦੀ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਕਾਰ ਵਿੱਚ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਇੱਕ ਚੌਥਾ ਵਿਅਕਤੀ ਜ਼ਖਮੀ ਹੈ। ਦੂਜੀ ਕਾਰ ‘ਚ ਸਵਾਰ ਦੋ ਲੋਕ ਵੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਪਰ ਉਨ੍ਹਾਂ ਦੇ ਬਚਣ ਦੀ ਉਮੀਦ ਹੈ। SQ ਨੇ ਪੀੜਤਾਂ ਵਿੱਚੋਂ ਕਿਸੇ ਦੀ ਪਛਾਣ ਨਹੀਂ ਕੀਤੀ। ਹਾਦਸੇ ਦੇ ਹਾਲਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ।

Related Articles

Leave a Reply