Skip to main content

BTV BROADCASTING

ਹਰਦੀਪ ਨਿੱਝਰ ਹੱਤਿਆਕਾਂਡ ਦਾ ਮੁਲਜ਼ਮ ਅਮਨਦੀਪ ਅਦਾਲਤ ’ਚ ਹੋਇਆ ਪੇਸ਼

ਹਰਦੀਪ ਨਿੱਝਰ ਹੱਤਿਆਕਾਂਡ ਦਾ ਮੁਲਜ਼ਮ ਅਮਨਦੀਪ ਅਦਾਲਤ ’ਚ ਹੋਇਆ ਪੇਸ਼

ਖ਼ਾਲਿਸਤਾਨ ਦੇ ਹਮਾਇਤੀ ਦੀ ਹੱਤਿਆ ’ਚ ਮੁਲਜ਼ਮ ਇਕ ਭਾਰਤੀ ਨਾਗਰਿਕ ਕੈਨੇਡਾ ਦੀ ਅਦਾਲਤ ’ਚ ਪੇਸ਼ ਹੋਇਆ। ਕੋਰਟ ਨੇ ਉਸ ਨੂੰ ਮਾਮਲੇ ’ਚ ਗਿ੍ਰਫ਼ਤਾਰ ਤਿੰਨ ਸਹਿ-ਮੁਲਜ਼ਮਾਂ ਨਾਲ 21 ਮਈ ਨੂੰ ਮੁੜ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ। ਖ਼ਾਲਿਸਤਾਨ ਦੇ ਹਮਾਇਤੀ ਹਰਦੀਪ ਸਿੰਘ ਨਿੱਝਰ ਦੀ 18 ਜੂਨ ਨੂੰ 2023 ਨੂੰ ਬਿ੍ਰਟਿਸ਼ ਕੋਲੰਬੀਆ ਦੇ ਸਰੀ ’ਚ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਬਾਹਰ ਹੱਤਿਆ ਕਰ ਦਿੱਤੀ ਗਈ ਸੀ।

ਨਿੱਝਰ ਦੀ ਹੱਤਿਆ ’ਚ 22 ਸਾਲਾ ਸ਼ੱਕੀ ਅਮਨਦੀਪ ਸਿੰਘ ਬੁੱਧਵਾਰ ਨੂੰ ਸਰੀ ਅਦਾਲਤ ’ਚ ਵਰਚੁਅਲੀ ਪੇਸ਼ ਹੋਏ। ਉਹ ਪੀਲ ਖੇਤਰੀ ਪੁਲਿਸ ਦੀ ਹਿਰਾਸਤ ’ਚ ਹਨ। ਅਮਨਦੀਪ ਦੀ ਪੇਸ਼ੀ ਤੋਂ ਪਹਿਲਾਂ ਕੋਰਟ ਰੂਮ ਦੇ ਬਾਹਰ ਖ਼ਾਲਿਸਤਾਨ ਦੀ ਹਮਾਇਤ ’ਚ ਝੰਡੇ ਲਈ ਦੋ ਦਰਜਨ ਤੋਂ ਜ਼ਿਆਦਾ ਲੋਕ ਜਮ੍ਹਾਂ ਸਨ। ਅਮਨਦੀਪ ’ਤੇ 11 ਮਈ ਨੂੰ ਹੱਤਿਆ ਤੇ ਹੱਤਿਆ ਦੀ ਸਾਜ਼ਿਸ਼ ਦਾ ਦੋਸ਼ ਲਾਇਆ ਗਿਆ ਸੀ।

Related Articles

Leave a Reply