ਫਰਵਰੀ 2024: ਪੰਜਾਬ ਸਕੂਲ ਸਿੱਖਿਆ ਬੋਰਡ 7 ਮਾਰਚ ਤੋਂ 5ਵੀਂ ਅਤੇ 8ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਸ਼ੁਰੂ ਕਰਨ ਜਾ ਰਿਹਾ ਹੈ।ਹੁਣ ਸਿੱਖਿਆ ਬੋਰਡ ਵੱਲੋਂ ਬੋਰਡ ਦੀਆਂ ਪ੍ਰੀਖਿਆਵਾਂ ਦੇ ਰੋਲ ਨੰਬਰ ਜਾਰੀ ਕਰ ਦਿੱਤੇ ਗਏ ਹਨ। ਵਿਦਿਆਰਥੀਆਂ ਦਾ ਰੋਲ ਨੰਬਰ ਜਾਣਨ ਲਈ ਸਕੂਲ ਮੁਖੀ ਇਸ ਲਿੰਕ https://middleprimary2023.pseb.ac.in/login ‘ਤੇ ਕਲਿੱਕ ਕਰ ਸਕਦੇ ਹਨ। ਵਿਦਿਆਰਥੀ ਆਪਣੀ ਸਕੂਲ ਆਈਡੀ (ਯੂਜ਼ਰਨੇਮ) ਅਤੇ ਪਾਸਵਰਡ ਦਰਜ ਕਰਕੇ ਆਪਣਾ ਰੋਲ ਨੰਬਰ ਚੈੱਕ ਕਰ ਸਕਦੇ ਹਨ।
