25 ਜਨਵਰੀ 2024: 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ ਵਿੱਚ ਸੰਯੁਕਤ ਕਿਸਾਨ ਮੋਰਚਾ ਸਮੇਤ ਕਈ ਜਥੇਬੰਦੀਆਂ ਸ਼ਾਮਲ ਹੋਈਆਂ ਹਨ। ਕਿਸਾਨ 16 ਫਰਵਰੀ ਨੂੰ ਖੇਤਾਂ ਵਿੱਚ ਕੰਮ ਨਾ ਕਰਨ। ਦੁਕਾਨਾਂ ਵੀ ਬੰਦ ਰੱਖਣ ਦੀ ਬੇਨਤੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਇਸ ਵਿੱਚ ਐਮਐਸਪੀ, ਨੌਕਰੀ, ਅਗਨੀਵੀਰ, ਪੈਨਸ਼ਨ ਆਦਿ ਮੁੱਦੇ ਉਠਾਏ ਜਾਣਗੇ ।