2 ਮਾਰਚ 2024: ਹਿਮਾਚਲ ਦੇ ਸੈਰ-ਸਪਾਟਾ ਸਥਾਨ ਮਨਾਲੀ ‘ਚ ਭਾਰੀ ਬਰਫਬਾਰੀ ਤੋਂ ਬਾਅਦ ਨਹਿਰੂ ਕੁੰਡ ਨੇੜੇ ਮਨਾਲੀ-ਸੋਲਗਨਾਲਾ ਮਾਰਗ ‘ਤੇ ਬਰਫ ਦਾ ਤੂਫਾਨ ਆ ਗਿਆ। ਇਸ ਕਾਰਨ ਸੜਕ ‘ਤੇ ਖੜ੍ਹੇ 4 ਵਾਹਨ ਆਪਸ ‘ਚ ਟਕਰਾ ਕੇ ਨੁਕਸਾਨੇ ਗਏ। ਹਾਲਾਂਕਿ, ਵਾਹਨਾਂ ਵਿੱਚ ਕੋਈ ਵਿਅਕਤੀ ਨਹੀਂ ਸੀ, ਇਸ ਲਈ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰ, ਸੜਕ ‘ਤੇ ਮਲਬਾ ਡਿੱਗਣ ਕਾਰਨ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ ਹੈ। ਸਥਾਨਕ ਲੋਕਾਂ ਦੀ ਮਦਦ ਨਾਲ ਵਾਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਮਨਾਲੀ ਦੇ ਡੀਐਸਪੀ ਕੇਡੀ ਸ਼ਰਮਾ ਨੇ ਦੱਸਿਆ ਕਿ ਇੱਕ ਵਿਅਕਤੀ ਬਰਫ਼ ਦੇ ਤੋਦੇ ਦੀ ਲਪੇਟ ਵਿੱਚ ਆ ਗਿਆ।
