ਮਿਡ ਫਲਾਈਟ ਦੌਰਾਨ ਜਹਾਜ਼ ਦਾ ਦਰਵਾਜ਼ਾ ਡਿੱਗਿਆ, ਬ-ਫੇਲੋ ਨਾਏਐਗਰਾ ਇੰਟਰਨੈਸ਼ਨਲ ਏਅਰਪੋਰਟ ਤੇ ਹੋਈ ਸੇਫ ਲੈਂਡਿੰਗ।
ਪੁਲਿਸ ਨੇ ਦੱਸਿਆ ਕਿ ਦੋ ਲੋਕਾਂ ਦੇ ਨਾਲ ਇੱਕ ਛੋਟਾ ਜਹਾਜ਼ ਸੋਮਵਾਰ ਨੂੰ ਬ-ਫੇਲੋ ਨਾਏਐਗਰਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੁਰੱਖਿਅਤ ਉਤਰਿਆ ਜਦੋਂ ਇਸਦਾ ਪਿਛਲਾ ਦਰਵਾਜ਼ਾ ਮਿਡ-ਫਲਾਈਟ ਦੌਰਾਨ ਹੇਠਾਂ ਡਿੱਗ ਗਿਆ। ਚੀਕਟੋਵਾਗਾ ਦੇ ਬ-ਫੇਲੋ ਉਪਨਗਰ ਵਿੱਚ ਪੁਲਿਸ ਦੇ ਅਨੁਸਾਰ, ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਅਤੇ ਕਿਸੇ ਦੇ ਵੀ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਅਧਿਕਾਰੀਆਂ ਮੁਤਾਬਕ ਸ਼ਾਮ 5:30 ਵਜੇ ਦੇ ਕਰੀਬ ਪ੍ਰਾਈਵੇਟ ਜਹਾਜ਼ ਦਾ ਦਰਵਾਜ਼ਾ ਟੁੱਟ ਗਿਆ। ਜਦੋਂ ਇਹ ਹਵਾਈ ਅੱਡੇ ਤੋਂ ਕੁਝ ਮੀਲ ਦੱਖਣ ਵੱਲ ਚੀਕਟੋਵਾਗਾ ਤੋਂ ਉੱਡਿਆ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਦਰਵਾਜ਼ੇ ਦੀ ਭਾਲ ਕੀਤੀ ਪਰ ਉਹ ਤੁਰੰਤ ਨਹੀਂ ਮਿਲਿਆ
