ਹਰਿਆਣਾ ਹੁਣ ਯਮੁਨਾ ਦਾ ਪਾਣੀ ਰਾਜਸਥਾਨ ਨੂੰ ਦੇਵੇਗਾ ਇਸ ਸਬੰਧੀ ਹਰਿਆਣਾ ਅਤੇ ਰਾਜਸਥਾਨ ਸਰਕਾਰਾਂ ਵਿਚਕਾਰ ਸਮਝੌਤਾ ਹੋ ਗਿਆ ਹੈ। ਇਸ ਦੇ ਲਈ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਦੀ ਪ੍ਰਧਾਨਗੀ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਵਿਚਕਾਰ ਮੀਟਿੰਗ ਹੋਈ। ਯਮੁਨਾ ਦਾ ਇਹ ਪਾਣੀ ਦੱਖਣੀ ਹਰਿਆਣਾ ਤੋਂ ਰਾਜਸਥਾਨ ਨੂੰ ਦਿੱਤਾ ਜਾਵੇਗਾ ਅਤੇ ਰਾਜਸਥਾਨ ਇਸ ਪਾਣੀ ਨੂੰ ਸਟੋਰ ਕਰੇਗਾ ਤਾਂ ਜੋ ਇਸ ਨੂੰ ਪੀਣ ਲਈ ਵਰਤਿਆ ਜਾ ਸਕੇ।।