ਸੈਲੇਡ ਬਾਰ ਅਤਿਵਾਦ” ਕੈਨੇਡਾ ਲਈ ਨਵਾਂ ਖਤਰਾ!ਇੱਕ ਕੈਨੇਡੀਅਨ ਖੁਫੀਆ ਰਿਪੋਰਟ “ਸੈਲੇਡ ਬਾਰ ਕੱਟੜਪੰਥ” ਬਾਰੇ ਚੇਤਾਵਨੀ ਦੇ ਰਹੀ ਹੈ, ਜਿਸ ਵਿੱਚ ਇੱਕ ਅਜਿਹੀ ਕਿਸਮ ਦੀ ਹਿੰਸਾ ਹੁੰਦੀ ਹੈ ਜਿੱਥੇ ਹਮਲਾਵਰ ਵਿਸ਼ਵਾਸਾਂ ਦੇ ਮਿਸ਼ਰਣ ਦੁਆਰਾ ਚਲਾਏ ਹਿੰਸਾ ਕਰਦੇ ਹਨ, ਨਾ ਕਿ ਸਿਰਫ਼ ਇੱਕ ਸਪੱਸ਼ਟ ਵਿਚਾਰਧਾਰਾ ਤੇ ਅਧਾਰ ਤੇ। ਦੱਸਦਈਏ ਕਿ ਇਹ ਸ਼ਬਦ ਐਡਮਿੰਟਨ ਸਿਟੀ ਹਾਲ ਵਿਖੇ ਹੋਈ ਗੋਲੀਬਾਰੀ ਤੋਂ ਬਾਅਦ ਸਾਹਮਣੇ ਆਇਆ ਹੈ, ਜਿੱਥੇ ਹਮਲਾਵਰ ਨੇ ਪਾਣੀ ਦੀ ਗੁਣਵੱਤਾ ਅਤੇ ਸਿਆਸੀ ਸਮੱਸਿਆਵਾਂ ਵਰਗੇ ਵੱਖ-ਵੱਖ ਮੁੱਦਿਆਂ ਦਾ ਜ਼ਿਕਰ ਕੀਤਾ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਕਿਸਮ ਦਾ ਕੱਟੜਵਾਦ ਵਧ ਰਿਹਾ ਹੈ, ਜਿਸ ਵਿੱਚ ਲੋਕ ਮੁੱਖ ਧਾਰਾ ਮੀਡੀਆ ਅਤੇ ਕੱਟੜਪੰਥੀ ਪ੍ਰਚਾਰ ਸਮੇਤ ਵੱਖ-ਵੱਖ ਸਰੋਤਾਂ ਤੋਂ ਵਿਚਾਰਾਂ ਦੀ ਚੋਣ ਕਰ ਰਹੇ ਹਨ। ਇਸ ਨੂੰ ਲੈ ਕੇ ਕੈਨੇਡੀਅਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੱਟੜਪੰਥੀ ਹੁਣ ਧਾਰਮਿਕ ਜਾਂ ਰਾਜਨੀਤਿਕ ਹਿੰਸਾ ਵਰਗੀਆਂ ਸਧਾਰਨ ਸ਼੍ਰੇਣੀਆਂ ਵਿੱਚ ਫਿੱਟ ਨਹੀਂ ਰਹਿੰਦੇ ਹਨ, ਜਿਸ ਨਾਲ ਇਹਨਾਂ ਖਤਰਿਆਂ ਦੀ ਭਵਿੱਖਬਾਣੀ ਕਰਨਾ ਔਖਾ ਹੋ ਜਾਂਦਾ ਹੈ। ਰਿਪੋਰਟ ਮੁਤਾਬਕ ਐਡਮਿੰਟਨ ਵਿੱਚ ਹੋਏ ਹਮਲੇ ਨੂੰ ਘਰੇਲੂ ਕੱਟੜਵਾਦ ਦੇ ਰੂਪ ਵਜੋਂ ਦੇਖਿਆ ਜਾ ਰਿਹਾ ਹੈ, ਜਿਥੇ ਕੈਨੇਡਾ ਵਿੱਚ 10 ਸਾਲਾਂ ਵਿੱਚ ਪਹਿਲੀ ਅਜਿਹੀ ਸਿਆਸੀ ਹਿੰਸਾ ਦਾ ਮਾਮਲਾ ਸਾਹਮਣੇ ਆਇਆ ਹੈ। ਮਾਹਰ ਚੇਤਾਵਨੀ ਦੇ ਰਹੇ ਹਨ ਕਿ ਇਹ ਰੁਝਾਨ, ਜਿੱਥੇ ਮਿਸ਼ਰਤ ਪ੍ਰੇਰਣਾ ਹਿੰਸਕ ਕਾਰਵਾਈਆਂ ਵੱਲ ਲੈ ਜਾਂਦੇ ਹਨ, ਵਧੇਰੇ ਆਮ ਅਤੇ ਰਾਸ਼ਟਰੀ ਸੁਰੱਖਿਆ ਲਈ ਚਿੰਤਾਜਨਕ ਬਣ ਰਹੇ ਹਨ।