19 ਮਾਰਚ 2024: ਸ਼ੰਭੂ ਬਾਰਡਰ ਤੋਂ ਹਰ ਦਿਨ ਕੋਈਂ ਨਾ ਕੋਈ ਮੰਦਭਾਗੀ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ। ਇਸੇ ਮਾਮਲੇ ਨੂੰ ਲੈ ਕੇ ਇਕ ਹੋਰ ਖ਼ਬਰ ਸਾਹਮਣੇ ਆਈ ਹੈ ਕਿ ਸ਼ੰਭੂ ਮੋਰਚੇ ਤੋਂ ਘਰ ਵਾਪਸ ਆਉਂਦੇ ਹੋਏ ਇਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਕਿਸਾਨ ਆਗੂ ਬਲਕਾਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਈ। ਕਿਸਾਨ ਪਿਛਲੇ 1 ਮਹੀਨੇ ਤੋਂ ਮੋਰਚੇ ’ਤੇ ਡਟਿਆ ਹੋਇਆ ਸੀ। ਕਿਸਾਨ ਤਹਿਸੀਲ ਅਜਨਾਲਾ ਦੇ ਪਿੰਡ ਤੇੜਾ ਖੁਰਦ ਦਾ ਰਹਿਣ ਵਾਲਾ ਸੀ।
