20 ਜਨਵਰੀ 2024: ਲੁਧਿਆਣਾ-ਜਲੰਧਰ ਦੀ ਹੱਦ ‘ਤੇ ਪੈਂਦੇ ਸਤਲੁਜ ਦਰਿਆ ਪੁਲ ‘ਤੇ ਚੱਲ ਰਹੀ ਇੱਕ ਮਿੰਨੀ ਸਕੂਲ ਬੱਸ ਨੂੰ ਦੇਰ ਰਾਤ ਅਚਾਨਕ ਅੱਗ ਲੱਗ ਗਈ। ਅੱਗਜ਼ਨੀ ਦੀ ਇਹ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।ਇਹ ਵੀਡੀਓ ਉਥੋਂ ਲੰਘ ਰਹੇ ਇੱਕ ਰਾਹਗੀਰ ਨੇ ਬਣਾਈ ਹੈ।ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਬੱਸ ਨੂੰ ਸੋਧ ਕੇ ਇੰਦੌਰ ਤੋਂ ਸ਼੍ਰੀਨਗਰ ਜਾ ਰਿਹਾ ਸੀ। ਅੱਗ ਲੱਗਣ ਤੋਂ ਬਾਅਦ ਡਰਾਈਵਰ ਅਤੇ ਉਸ ਦੇ ਸਾਥੀ ਨੇ ਚੱਲਦੀ ਬੱਸ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਡਰਾਈਵਰ ਨੇ ਟੋਲ ਪਲਾਜ਼ਾ ‘ਤੇ ਜਾ ਕੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਅੱਗ ਬੁਝਾਉਣ ਤੱਕ ਬੱਸ ਪੂਰੀ ਤਰ੍ਹਾਂ ਸੜ ਚੁੱਕੀ ਸੀ।
