ਜੰਮੂ ਦੇ ਅਖਨੂਰ ਵਿੱਚ ਸਰਹੱਦ ਨੇੜੇ ਇੱਕ ਧਮਾਕੇ ਦੀ ਖ਼ਬਰ ਮਿਲੀ ਹੈ। ਇਸ ਦੌਰਾਨ 2 ਸੈਨਿਕਾਂ ਦੇ ਸ਼ਹੀਦ ਹੋਣ ਦੀ ਵੀ ਖ਼ਬਰ ਮਿਲੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਅਖਨੂਰ ਦੇ ਲਾਲੇਲੀ ਵਿੱਚ ਇੱਕ ਚੌਕੀ ਦੇ ਨੇੜੇ ਇੱਕ ਸ਼ੱਕੀ ਆਈਈਡੀ ਮਿਲਿਆ ਹੈ। ਧਮਾਕੇ ਦੀ ਰਿਪੋਰਟ ਮਿਲੀ ਹੈ। ਦੱਸਿਆ ਗਿਆ ਹੈ ਕਿ ਇਸ ਧਮਾਕੇ ਵਿੱਚ 2 ਸੈਨਿਕ ਸ਼ਹੀਦ ਹੋ ਗਏ ਹਨ ਜਦੋਂ ਕਿ ਇੱਕ ਸੈਨਿਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ। ਫਿਲਹਾਲ ਸੁਰੱਖਿਆ ਬਲਾਂ ਦੇ ਜਵਾਨਾਂ ਵੱਲੋਂ ਪੂਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਧਮਾਕੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਅੱਤਵਾਦੀ ਹਮਲਾ ਵੀ ਹੋ ਸਕਦਾ ਹੈ।