Skip to main content

BTV BROADCASTING

ਵਿਨੇਸ਼ ਫੋਗਾਟ ਨੇ ਭਾਰੀ ਵੋਟਾਂ ਨਾਲ ਜਿੱਤੀ ਚੋਣ

ਵਿਨੇਸ਼ ਫੋਗਾਟ ਨੇ ਭਾਰੀ ਵੋਟਾਂ ਨਾਲ ਜਿੱਤੀ ਚੋਣ

ਪਹਿਲਵਾਨ ਵਿਨੇਸ਼ ਫੋਗਾਟ ਨੇ ਜੁਲਾਨਾ ਵਿਧਾਨ ਸਭਾ ਸੀਟ ਤੋਂ ਚੋਣ ਜਿੱਤੀ ਹੈ। ਉਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਇਸ ਸੀਟ ਲਈ ਨਾਮਜ਼ਦ ਕੀਤਾ ਸੀ, ਜਿੱਥੇ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਯੋਗੇਸ਼ ਕੁਮਾਰ ਨੂੰ ਹਰਾਇਆ ਸੀ। ਵਿਨੇਸ਼ ਫੋਗਾਟ 6015 ਵੋਟਾਂ ਨਾਲ ਜੇਤੂ ਰਹੀ। ਉਨ੍ਹਾਂ ਨੂੰ 65080 ਵੋਟਾਂ ਮਿਲੀਆਂ। ਭਾਜਪਾ ਦੇ ਯੋਗੇਸ਼ ਨੂੰ 59065 ਮਿਲੀ। ਵਿਨੇਸ਼, ਜਿਸ ਨੇ ਹਾਲ ਹੀ ਵਿੱਚ ਪੈਰਿਸ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ, 50 ਕਿਲੋਗ੍ਰਾਮ ਵਰਗ ਵਿੱਚ ਫਾਈਨਲ ਵਿੱਚ ਪਹੁੰਚੀ ਸੀ, ਪਰ 100 ਗ੍ਰਾਮ ਵੱਧ ਭਾਰ ਹੋਣ ਕਾਰਨ ਫਾਈਨਲ ਤੋਂ ਪਹਿਲਾਂ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ। ਇਸ ਕਾਰਨ ਦੇਸ਼ ਭਰ ‘ਚ ਸੋਨ ਤਮਗਾ ਜਿੱਤਣ ਦੀਆਂ ਉਸ ਦੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ।

Related Articles

Leave a Reply