ਰਾਏਬਰੇਲੀ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਦਿਨੇਸ਼ ਪ੍ਰਤਾਪ ਸਿੰਘ ਨੇ ਗਾਂਧੀ ਪਰਿਵਾਰ ‘ਤੇ ਰਾਏਬਰੇਲੀ-ਅਮੇਠੀ ਪ੍ਰਤੀ ‘ਨਫ਼ਰਤ’ ਰੱਖਣ ਦਾ ਦੋਸ਼ ਲਗਾਇਆ ਹੈ ਅਤੇ ਪੁੱਛਿਆ ਹੈ ਕਿ ਕੀ ਕਾਂਗਰਸ ਨੇ ਅਮੇਠੀ ਲੋਕ ਸਭਾ ਸੀਟ ਤੋਂ ਕਿਸੇ ਸਥਾਨਕ ਨੇਤਾ ਨੂੰ ਉਮੀਦਵਾਰ ਬਣਾਇਆ ਹੈ। ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦੀ ਥਾਂ ‘ਕਲਰਕ’ ਨੂੰ ਕਿਉਂ ਚੁਣਿਆ? ਰਾਏਬਰੇਲੀ ਦੀ ਹਾਈ-ਪ੍ਰੋਫਾਈਲ ਸੀਟ ‘ਤੇ ਰਾਹੁਲ ਗਾਂਧੀ ਨੂੰ ਚੋਣ ਮੁਕਾਬਲੇ ‘ਚ ਚੁਣੌਤੀ ਦੇਣ ਵਾਲੇ ਸਿੰਘ ਨੇ ਇਕ ਨਿਊਜ਼ ਏਜੰਸੀ ਨਾਲ ਇੰਟਰਵਿਊ ‘ਚ ਇਹ ਵੀ ਦਾਅਵਾ ਕੀਤਾ ਕਿ ਰਾਹੁਲ 2019 ਦੀਆਂ ਲੋਕ ਸਭਾ ਚੋਣਾਂ ਆਪਣੀ ਮਾਂ ਸੋਨੀਆ ਗਾਂਧੀ ਦੀ ਜਿੱਤ ਦੇ ਫਰਕ ਤੋਂ ਜ਼ਿਆਦਾ ਵੋਟਾਂ ਨਾਲ ਹਾਰਣਗੇ। 2019 ਵਿੱਚ ਸੋਨੀਆ ਨੇ ਦਿਨੇਸ਼ ਪ੍ਰਤਾਪ ਸਿੰਘ ਨੂੰ ਇੱਕ ਲੱਖ 67 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ। ਹਾਲਾਂਕਿ, ਇਹ ਰਾਏਬਰੇਲੀ ਸੀਟ ‘ਤੇ ਉਪ ਚੋਣ ਸਮੇਤ ਪੰਜ ਚੋਣਾਂ ਵਿੱਚ ਸੋਨੀਆ ਦੀ ਸਭ ਤੋਂ ਛੋਟੀ ਜਿੱਤ ਸੀ।
