27 ਮਾਰਚ 2024: ਪੰਜਾਬ ਵਿੱਚ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਕੱਲ੍ਹ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਬਿੱਟੂ ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਹੀ ਸ਼ਹਿਰ ਦੀ ਸਿਆਸਤ ਸਰਗਰਮ ਹੋ ਗਈ। ਜਿਹੜੇ ਲੋਕ ਕੱਲ੍ਹ ਤੱਕ ਬਿੱਟੂ ਦੇ ਕਰੀਬੀ ਸਨ, ਉਹ ਅੱਜ ਵੀ ਉਸ ਨੂੰ ਮਿਹਣੇ ਮਾਰ ਰਹੇ ਹਨ।
