18 ਜਨਵਰੀ 2024: ਲੁਧਿਆਣਾ ‘ਚ ਅੱਜ ਇਕ ਔਰਤ ਦੀ ਉਸ ਦੇ ਘਰ ਤੋਂ ਸ਼ੱਕੀ ਹਾਲਾਤਾਂ ‘ਚ ਲਾਸ਼ ਬਰਾਮਦ ਹੋਈ ਹੈ। ਔਰਤ ਦੇ ਸਰੀਰ ‘ਤੇ ਪੇਟੀਆਂ ਨਾਲ ਕੁੱਟਣ ਦੇ ਨਿਸ਼ਾਨ ਮਿਲੇ ਹਨ। ਮਾਮਲਾ ਸ਼ੱਕੀ ਹੋਣ ਕਾਰਨ ਚੌਕੀ ਮੁੰਡੀਆ ਪੁਲਸ ਜਾਂਚ ਕਰ ਰਹੀ ਹੈ। ਫਿਲਹਾਲ ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਚੁੱਪ ਧਾਰੀ ਹੋਈ ਹੈ।
