ਭਾਜਪਾ ਨੇ ਦਿੱਲੀ ਦੀ ਨਵੀਂ ਮੁੱਖ ਮੰਤਰੀ ਵਜੋਂ ਰੇਖਾ ਗੁਪਤਾ ਦੇ ਨਾਮ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਅਹੁਦੇ ਲਈ ਲੰਬੇ ਸਮੇਂ ਤੋਂ ਕਈ ਨਾਵਾਂ ‘ਤੇ ਚਰਚਾ ਹੋ ਰਹੀ ਸੀ, ਪਰ ਹੁਣ ਰੇਖਾ ਗੁਪਤਾ ਦਾ ਨਾਮ ਫਾਈਨਲ ਹੋ ਗਿਆ ਹੈ। ਰੇਖਾ ਗੁਪਤਾ ਦਿੱਲੀ ਦੀ ਸ਼ਾਲੀਮਾਰ ਬਾਗ ਵਿਧਾਨ ਸਭਾ ਸੀਟ ਤੋਂ ਵਿਧਾਇਕ ਹੈ ਅਤੇ ਇਸ ਸਮੇਂ ਦਿੱਲੀ ਭਾਜਪਾ ਦੀ ਜਨਰਲ ਸਕੱਤਰ ਅਤੇ ਮਹਿਲਾ ਮੋਰਚਾ ਦੀ ਰਾਸ਼ਟਰੀ ਉਪ ਪ੍ਰਧਾਨ ਹੈ।
ਰੇਖਾ ਗੁਪਤਾ ਦਾ ਜਨਮ 1974 ਵਿੱਚ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਨੰਦਗੜ੍ਹ ਪਿੰਡ ਵਿੱਚ ਹੋਇਆ ਸੀ। ਰੇਖਾ ਗੁਪਤਾ ਨੇ 1995-96 ਵਿੱਚ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਲੜੀਆਂ ਅਤੇ ਪ੍ਰਧਾਨ ਬਣੀ। ਉਹ ਇੱਕ ਪੜ੍ਹੇ-ਲਿਖੇ ਅਤੇ ਸਰਗਰਮ ਸਿਆਸਤਦਾਨ ਹਨ।
ਕੁੱਲ ਜਾਇਦਾਦ ₹5.3 ਕਰੋੜ
ਉਨ੍ਹਾਂ ਦੇ ਚੋਣ ਹਲਫ਼ਨਾਮੇ ਦੇ ਅਨੁਸਾਰ, ਰੇਖਾ ਗੁਪਤਾ ਕੋਲ ਕੁੱਲ ਜਾਇਦਾਦ ₹5.3 ਕਰੋੜ ਹੈ, ਜਿਸ ਵਿੱਚ ₹1.2 ਕਰੋੜ ਦੀਆਂ ਦੇਣਦਾਰੀਆਂ ਵੀ ਸ਼ਾਮਲ ਹਨ। ਉਸਦੇ ਬੈਂਕ ਖਾਤੇ ਵਿੱਚ 1,48,000 ਰੁਪਏ ਨਕਦ ਅਤੇ 72.94 ਲੱਖ ਰੁਪਏ ਜਮ੍ਹਾ ਹਨ। ਇਸ ਤੋਂ ਇਲਾਵਾ, ਉਸਨੇ ਕਈ ਕੰਪਨੀਆਂ ਵਿੱਚ ਸ਼ੇਅਰ ਖਰੀਦੇ ਹਨ ਅਤੇ LIC ਵਿੱਚ 53 ਲੱਖ ਰੁਪਏ ਦਾ ਨਿਵੇਸ਼ ਕੀਤਾ ਹੈ।
ਖਾ ਗੁਪਤਾ ਕੋਲ 18 ਲੱਖ ਰੁਪਏ ਦੇ 225 ਗ੍ਰਾਮ ਸੋਨੇ ਦੇ ਗਹਿਣੇ ਹਨ। ਉਸਦੇ ਪਤੀ ਕੋਲ 135 ਗ੍ਰਾਮ ਸੋਨੇ ਦੇ ਗਹਿਣੇ ਵੀ ਹਨ, ਜਿਨ੍ਹਾਂ ਦੀ ਕੀਮਤ 11 ਲੱਖ ਰੁਪਏ ਹੈ। ਭਾਵੇਂ ਰੇਖਾ ਗੁਪਤਾ ਦੇ ਨਾਮ ‘ਤੇ ਕੋਈ ਕਾਰ ਨਹੀਂ ਹੈ, ਪਰ ਉਸਦੇ ਪਤੀ ਦੇ ਨਾਮ ‘ਤੇ ਇੱਕ ਮਾਰੂਤੀ XL6 ਕਾਰ ਹੈ, ਜਿਸਦੀ ਕੀਮਤ ₹4,33,500 ਹੈ। ਕੁੱਲ ਮਿਲਾ ਕੇ, ਉਸ ਕੋਲ ₹2 ਕਰੋੜ 72 ਲੱਖ ਦੀ ਚੱਲ ਜਾਇਦਾਦ ਹੈ। ਰੇਖਾ ਗੁਪਤਾ ਦੇ ਮੁੱਖ ਮੰਤਰੀ ਬਣਨ ਨਾਲ, ਭਾਜਪਾ ਦਿੱਲੀ ਵਿੱਚ ਨਵੀਂ ਲੀਡਰਸ਼ਿਪ ਦੀ ਉਮੀਦ ਕਰ ਰਹੀ ਹੈ।