19 ਜਨਵਰੀ 2024: ਬ੍ਰਿਟੇਨ ਦਾ ਰਾਜਾ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਸ਼ਾਹੀ ਨਿਵਾਸ – ਬਕਿੰਘਮ ਪੈਲੇਸ ਨੇ ਬਜ਼ੁਰਗ ਰਾਜਾ ਚਾਰਲਸ-III ਦੀ ਸਿਹਤ ਬਾਰੇ ਇੱਕ ਬਿਆਨ ਜਾਰੀ ਕੀਤਾ। ਬਕਿੰਘਮ ਪੈਲੇਸ ਵੱਲੋਂ ਦੱਸਿਆ ਗਿਆ ਕਿ ਰਾਜਾ ਚਾਰਲਸ-III ਪ੍ਰੋਸਟੇਟ ਨਾਲ ਸਬੰਧਤ ਬਿਮਾਰੀ ਤੋਂ ਪੀੜਤ ਹੈ। ਇਨ੍ਹਾਂ ਦਾ ਇਲਾਜ ਕਰਵਾਉਣਾ ਜ਼ਰੂਰੀ ਹੈ। ਬਿਆਨ ਮੁਤਾਬਕ ਕਿੰਗ ਚਾਰਲਸ ਵਧੇ ਹੋਏ ਪ੍ਰੋਸਟੇਟ ਕਾਰਨ ਪਿਸ਼ਾਬ ਸਬੰਧੀ ਸਮੱਸਿਆਵਾਂ ਤੋਂ ਪੀੜਤ ਹਨ। ਬਿਮਾਰੀ ਅਤੇ ਉਨ੍ਹਾਂ ਦੀ ਸਿਹਤ ਨੂੰ ਦੇਖਦੇ ਹੋਏ ਬ੍ਰਿਟਿਸ਼ ਰਾਜੇ ਦੇ ਇਲਾਜ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
