ਦੇਸ਼ ਦੇ ਮਸ਼ਹੂਰ ਉਦਯੋਗਪਤੀ ਰਤਨ ਟਾਟਾ ਦੀ ਮੌਤ ਤੋਂ ਬਾਅਦ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗੂਗਲ ਦੇ ਸੀਈਓ ਸੁੰਦਰ ਪਿਚਾਈ, ਮੁੱਖ ਮੰਤਰੀ ਸ਼ਿੰਦੇ ਅਤੇ ਕਈ ਬਾਲੀਵੁੱਡ ਹਸਤੀਆਂ ਨੇ ਉਨ੍ਹਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਮੁੰਬਈ ਦੇ ਐਨਸੀਪੀਏ ਮੈਦਾਨ ਵਿੱਚ ਰੱਖਿਆ ਗਿਆ ਸੀ, ਜਿੱਥੇ ਸ਼ਰਧਾਂਜਲੀ ਦੇਣ ਲਈ ਲੋਕ ਇਕੱਠੇ ਹੋਏ ਸਨ। ਇਸ ਮੌਕੇ ਰਤਨ ਟਾਟਾ ਦਾ ਪਿਆਰਾ ਕੁੱਤਾ ਗੋਆ ਵੀ ਮੌਜੂਦ ਸੀ।ਰਤਨ ਟਾਟਾ ਨੇ ਨਾ ਸਿਰਫ ਕਾਰੋਬਾਰ ‘ਚ ਆਪਣਾ ਨਾਂ ਕਮਾਇਆ, ਸਗੋਂ ਉਹ ਪਸ਼ੂ ਪ੍ਰੇਮੀ ਵੀ ਸਨ। ਗੋਆ, ਜਿਸ ਨੂੰ ਰਤਨ ਟਾਟਾ ਨੇ ਕਈ ਸਾਲ ਪਹਿਲਾਂ ਗੋਆ ਵਿੱਚ ਗੋਦ ਲਿਆ ਸੀ, ਦਾ ਨਾਂ ਵੀ ਇਸੇ ਕਾਰਨ ਰੱਖਿਆ ਗਿਆ ਸੀ। ਗੋਆ ਹਮੇਸ਼ਾ ਬੰਬੇ ਹਾਊਸ ‘ਚ ਰਹਿੰਦਾ ਸੀ ਅਤੇ ਉਸ ਨੇ ਅੱਜ ਸਵੇਰ ਤੋਂ ਕੁਝ ਨਹੀਂ ਖਾਧਾ।
