4 ਮਾਰਚ 2024: ਮੋਹਾਲੀ ‘ਚ ਦਿਨ ਦਿਹਾੜੇ ਅਣਪਛਾਤਿਆਂ ਲੋਕਾਂ ਦੇ ਵਲੋਂ ਤਾਬੜ-ਤੋੜ ਫਾਇਰਿੰਗ ਕੀਤੀ ਗਈ ਹੈ| ਇਹ ਘਟਨਾ ਸੈਕਟਰ 67 ‘ਚ CP MALL ਸਾਹਮਣੇ ਵਾਪਰੀ ਹੈ| ਸਕੋਰਪੀਓ ਸਵਾਰ ਵਿਅਕਤੀਆਂ ਨੇ ਇੱਕ ਵਿਅਕਤੀ ‘ਤੇ 10 ਤੋ 12 ਰਾਊਂਡ ਫਾਈਰ ਕੀਤੇ , ਜਿਸ ਵਿੱਚ ਵਿਅਕਤੀ ਦੀ ਮੌਤ ਹੋ ਗਈ ਹੈ| ਮਰਨ ਵਾਲੇ ਦੀ ਪਛਾਣ ਰਾਜੇਸ਼ ਡੋਗਰਾ ਵਜੋਂ ਹੋਈ ਹੈ| ਇਹ ਮ੍ਰਿਤਕ ਵਿਅਕਤੀ ਜੰਮੂ ਦਾ ਦੱਸਿਆ ਜਾ ਰਿਹਾ ਹੈ| ਫਾਇਰਿੰਗ ਕਿਸ ਨੇ ਕੀਤੀ ਇਸ ਦੀ ਹਜੇ ਕੋਈ ਵੀ ਜਾਣਕਾਰੀ ਨਹੀਂ ਸਾਹਮਣੇ ਆਈ ਹੈ| ਪੁਲਿਸ ਦੇ ਵੱਲੋਂ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ|
