16 FEBUARY 2024: ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਪੂਰਨ ਤੌਰ ਤੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਪੰਜਾਬ ਭਰ ਵਿੱਚ ਵੱਖਰੇ ਵੱਖਰੇ ਸਥਾਨਾਂ ਤੇ ਪ੍ਰਦਰਸ਼ਨ ਕੀਤੇ ਗਏ। ਪੂਰੇ ਪੰਜਾਬ ਵਿੱਚ ਬਾਜ਼ਾਰ ਬੰਦ ਦਿਖੇ । ਦੁਕਾਨਦਾਰਾਂ ਟਰਾਂਸਪੋਰਟਰਾਂ ਅਤੇ ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਵੀ ਪੂਰਨ ਤੌਰ ਤੇ ਕਿਸਾਨਾਂ ਨੂੰ ਸਹਿਯੋਗ ਦਿੱਤਾ ਗਿਆ। ਅੱਜ ਸਮਰਾਲਾ ਨੇੜੇ ਲੁਧਿਆਣਾ ਚੰਡੀਗੜ ਨੈਸ਼ਨਲ ਹਾਈਵੇ ਬੰਦ ਕਰ ਘੁਲਾਲ ਟੋਲ ਪਲਾਜ਼ਾ ਤੇ ਬੈਠੇ ਕਿਸਾਨਾਂ ਨੂੰ ਵਿਸ਼ੇਸ਼ ਤੌਰ ਬਲਬੀਰ ਸਿੰਘ ਰਾਜੇਵਾਲ ਸੰਬੋਧਨ ਕਰਨ ਪੁਹੰਚੇ । ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਧਾਰਮਿਕ ,ਜਾਤਪਾਤ ਦੇ ਮੁੱਦਿਆਂ ਤੇ ਅਗਲੀ ਚੋਣ ਲੜਨਾ ਚਾਉਂਦੀ ਹੈ । ਬਲਬੀਰ ਸਿੰਘ ਰਾਜੇਵਾਲ ਨੇ ਵਿਸ਼ੇਸ਼ ਤੌਰ ਤੇ ਸਾਰੇ ਦੁਕਾਨਦਾਰਾਂ, ਸਰਕਾਰੀ ਅਤੇ ਨਿੱਜੀ ਟਰਾਂਸਪੋਟਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਤੇ ਉਹਨਾ ਕਿਹਾ ਮੋਦੀ ਭਾਵੇਂ ਦੁਆਰਾ ਸਰਕਾਰ ਬਣਾ ਲਵੇ ਫਿਰ ਵੀ ਅਸੀ ਸੰਘਰਸ ਜਾਰੀ ਰੱਖਾ ਗਏ ਤੇ ਉਹਨਾਂ ਕਿਹਾ ਹੈ ਰਾਮ ਮੋਦੀ ਨੂੰ ਸਦਬੁੱਧੀ ਬਖਸੇ।
