3 ਫਰਵਰੀ 2024: ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਵੀ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ। ਮੂਸੇਵਾਲਾ ਦੇ ਨਵੇਂ ਗੀਤ ਜਿਸ ਦਾ ਨਾਮ Drippy ਹੈ ਉਸ ਨੂੰ ਸਵੇਰੇ 10 ਵਜੇ ਰਿਲੀਜ਼ ਕੀਤਾ ਗਿਆ। ਮੂਸੇਵਾਲਾ ਦੇ ਚਾਹੁਣ ਵਾਲੇ ਉਸਦੇ ਇਸ ਗੀਤ ਦਾ ਕਾਫੀ ਬੇਸ਼ਬਰੀ ਨਾਲ ਇੰਤਜਾਰ ਕਰ ਰਹੇ ਸਨ। ਜਿੱਥੇ ਵੀ ਇਸ ਗੀਤ ਨੂੰ ਸੋਸਲ ਮੀਡੀਆ ਪਲੇਟ ਫਾਰਮ ਯੂ ਟਿਊਬ ਉਪਰ ਰਿਲੀਜ਼ ਕੀਤਾ ਗਿਆ ਤਾਂ ਆਪਣੀ ਸ਼ੁਰੂਆਤੀ ਅੱਧੇ ਘੰਟੇ ਵਿੱਚ ਲੱਖਾਂ ਲੋਕਾਂ ਵੱਲੋਂ ਇਸ ਗੀਤ ਸੁਣਿਆ ਜਾ ਚੁੱਕਿਆ ਸੀ। ਸਿੱਧੂ ਮੂਸੇਵਾਲਾ ਦੇ ਇਸ ਨਵੇਂ ਗਾਣੇ ਦਾ ਫੈਨਜ਼ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਸੀ। ਗਾਣੇ ‘ਚ ਮੂਸੇਵਾਲਾ ਨੇ ਵਿਦੇਸ਼ ਰੈਪਰਾਂ ਮਰਸੀ ਤੇ ਪੇਸਲੀ ਨਾਲ ਕੋਲੈਬ ਕੀਤਾ ਸੀ,,, ਇਹ ਦੋਵੇਂ ਹੀ ਰੈਪ ਦੀ ਦੁਨੀਆ ਦੇ ਦਿੱਗਜ ਸਟਾਰਜ਼ ਨੇ|
