CRPF ਦੀ ਵੱਡੀ ਕਾਰਵਾਈ ਮਣੀਪੁਰ ਵਿੱਚ ਦੇਖਣ ਨੂੰ ਮਿਲੀ ਹੈ। ਜਾਣਕਾਰੀ ਮੁਤਾਬਕ ਜੀਰੀਬਾਮ ‘ਚ ਮੁਕਾਬਲੇ ਦੌਰਾਨ ਸੀਆਰਪੀਐੱਫ ਨੇ 11 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਇਹ ਵੀ ਜਾਣਕਾਰੀ ਹੈ ਕਿ ਇਸ ਮੁਕਾਬਲੇ ਵਿੱਚ ਇੱਕ ਸੀਆਰਪੀਐਫ ਜਵਾਨ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਹਵਾਈ ਜਹਾਜ਼ ਰਾਹੀਂ ਹਸਪਤਾਲ ਲਿਜਾਇਆ ਗਿਆ ਹੈ। ਸੀਆਰਪੀਐਫ ਦੇ ਸੂਤਰਾਂ ਅਨੁਸਾਰ ਅਤਿਵਾਦੀਆਂ ਵੱਲੋਂ ਸੀਆਰਪੀਐਫ ਟੀਮ ’ਤੇ ਹਮਲਾ ਕਰਨ ਮਗਰੋਂ ਇਹ ਮੁਕਾਬਲਾ ਹੋਇਆ।
