21 ਅਕਤੂਬਰ 2024: ਪੰਜਾਬ ਦੇ 20 ਹਜ਼ਾਰ ਸਕੂਲਾਂ ਦੇ ਵਿੱਚ ਕੱਲ੍ਹ ਯਾਨੀ ਕਿ 22 ਅਕਤੂਬਰ ਨੂੰ ਅਧਿਆਪਕ ਮਾਪੇ ਮਿਲਣੀ ( ਮੈਗਾ ਪੀ.ਟੀ.ਐਮ) ਹੋਣ ਜਾ ਰਹੀ ਹੈ, ਦੱਸ ਦੇਈਏ ਕਿ ਇਸ ਮੀਟਿੰਗ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਸਾਰੇ ਮੰਤਰੀ ਅਤੇ ਵਿਧਾਇਕ ਸ਼ਿਰਕਤ ਕਰਨਗੇ।ਦੱਸ ਦੇਈਏ ਕਿ ਖੁਦ CM ਭਗਵੰਤ ਮਾਨ ਇਸ ਮੌਕੇ ਇਕ ਸਕੂਲ ਦਾ ਦੌਰਾ ਕਰਨਗੇ। ਇਹ ਜਾਣਕਾਰੀ ਅੱਜ (ਸੋਮਵਾਰ) ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ। ਉਥੇ ਹੀ ਦੱਸ ਦੇਈਏ ਮੰਤਰੀ ਬੈਂਸ ਦੇ ਵਲੋਂ ਦੱਸਿਆ ਗਿਆ ਹੈ ਕਿ ਇਹ ਮਿਲਣੀ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ ਬਾਅਦ 2.30 ਵਜੇ ਤੱਕ ਹੋਵੇਗੀ|
