ਬੀ-ਟਾਊਨ ਦੀ ਗਲੈਮਰਜ਼ ਕੁਈਨ ਦੀਪਿਕਾ ਪਾਦੁਕੋਣ (Deepika Padukone) ਹੁਣ ਮਾਂ ਬਣ ਗਈ ਹੈ। 8 ਸਤੰਬਰ ਨੂੰ ਅਦਾਕਾਰਾ ਨੇ ਬੇਟੀ ਨੂੰ ਜਨਮ ਦਿੱਤਾ। ਰਣਵੀਰ ਸਿੰਘ (Ranveer Singh) ਨੇ ਆਪਣੀ ਬੇਟੀ ਦੇ ਜਨਮ ਦੀ ਖੁਸ਼ਖਬਰੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਪ੍ਰਸ਼ੰਸਕ ਅਤੇ ਮਸ਼ਹੂਰ ਹਸਤੀਆਂ ਦੀਪਿਕਾ ਤੇ ਰਣਵੀਰ ਸਿੰਘ ਨੂੰ ਮਾਤਾ-ਪਿਤਾ ਬਣਨ ’ਤੇ ਵਧਾਈਆਂ ਦੇ ਰਹੇ ਹਨ। ਇਸ ਦੌਰਾਨ ਜੋੜੀ ਦੀਆਂ ਆਪਣੇ ਬੱਚੇ ਨਾਲ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।