ਦਮਦਮਾ ਸਾਹਿਬ ਬੰਗਲਾਦੇਸ਼ ਚ ਹਿੰਦੂ ਮੰਦਿਰਾਂ ਦੀ ਕੀਤੀ ਜਾ ਰਹੀ ਭੰਨਤੋੜ ਅਤਿ ਮੰਦਭਾਗਾ ਵਰਤਾਰਾ ਹੈ,ਸਿੱਖਾਂ ਦੇ ਵੀ ਪਹਿਲੀ ਪਾਤਸ਼ਾਹੀ ਅਤੇ ਨੌਂਵੀਂ ਪਾਤਸ਼ਾਹੀ ਨਾਲ ਸਬੰਧਿਤ ਇਤਿਹਾਸਿਕ ਗੁਰਧਾਮ ਬੰਗਲਾਦੇਸ਼ ਵਿੱਚ ਹਨ ਜਿਸਦੀ ਸੁਰੱਖਿਆ ਪ੍ਰਤੀ ਸਮੁੱਚੀ ਕੌਮ ਚਿੰਤਿਤ ਹੈ,ਇਸਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬੰਗਲਾਦੇਸ਼ ਵਿੱਚ ਸਮੁੱਚੀਆਂ ਘੱਟਗਿਣਤੀਆਂ ਅਤੇ ਓਹਨਾਂ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਠੋਸ ਯਤਨ ਕਰੇ।ਉਕਤ ਵਿਚਾਰਾਂ ਦਾ ਪ੍ਰਗਟਾਵਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
