ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਵਾਰ ਫਿਰ ਭੂਚਾਲ ਆਇਆ ਹੈ। ਪਿਛਲੇ ਚਾਰ ਦਿਨਾਂ ਵਿੱਚ ਦੂਜੀ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਅਰਥਕਵੇਕਸ ਕੈਨੇਡਾ ਦੇ ਅਨੁਸਾਰ, ਇਹ ਭੂਚਾਲ ਵੈਨਕੂਵਰ ਆਈਲੈਂਡ ਦੇ ਉੱਤਰ-ਪੱਛਮ ਵਿੱਚ ਪੋਰਟ ਐਲਿਸ ਤੋਂ 182 ਕਿਲੋਮੀਟਰ ਦੂਰ ਪ੍ਰਸ਼ਾਂਤ ਮਹਾਸਾਗਰ ਵਿੱਚ ਆਇਆ ਹੈ। ਇਸ ਭੂਚਾਲ ਦੀ ਤੀਬਰਤਾ 5.0 ਮੈਗਨੀਟਿਊਡ ਦੱਸੀ ਗਈ ਹੈ ਅਤੇ ਇਹ ਰਾਤ 9:37 ਵਜੇ 10 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ।
ਇਅਰਥਕਵੇਕਸ ਕੈਨੇਡਾ ਦੇ ਮੁਤਾਬਿਕ, ਇਸ ਭੂਚਾਲ ਨਾਲ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ ਅਤੇ ਹਾਨੀ ਦੀ ਕੋਈ ਰਿਪੋਰਟ ਵੀ ਨਹੀਂ ਮਿਲੀ ਹੈ। ਇਸ ਤੋਂ ਪਹਿਲਾਂ, ਸ਼ੁੱਕਰਵਾਰ ਨੂੰ ਸੇਚੇਲਟ (ਸੀ ਸ਼ੇਲਟ) ਨੇੜੇ ਦੱਖਣ-ਪੱਛਮੀ ਤੱਟ ਦੇ ਨੇੜੇ 4.7 ਮੈਗਨੀਟਿਊਡ ਨਾਲ ਭੂਚਾਲ ਆਇਆ ਸੀ। ਇਸ ਭੂਚਾਲ ਦੇ ਝਟਕੇ ਸਨਸ਼ਾਈਨ ਕੋਸਟ, ਮੈਟਰੋ ਵੈਨਕੂਵਰ ਅਤੇ ਵੈਨਕੂਵਰ ਆਈਲੈਂਡ ਵਿੱਚ ਮਹਿਸੂਸ ਕੀਤੇ ਗਏ ਸਨ। ਹਾਲਾਂਕਿ, ਇਸ ਭੂਚਾਲ ਨਾਲ ਕੋਈ ਨੁਕਸਾਨ ਨਹੀਂ ਹੋਇਆ ਸੀ।
