ਜ਼ਿਲਾ ਪੁਲਸ ਗੁਰਦਾਸਪੁਰ ਨੇ ਰਣਜੀਤ ਬਾਗ ਨੇੜੇ ਇਕ ਬੋਰੀ ‘ਚ ਲਾਸ਼ ਬਰਾਮਦ ਹੋਣ ‘ਤੇ ਮ੍ਰਿਤਕ ਦੇ ਚਾਚੇ ਦੀ ਲੜਕੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਕੇ ਸਾਮਾਨ ਅਤੇ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ। ਮੁਲਜ਼ਮਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਇਸ ਮਾਮਲੇ ਦੀ ਖਾਸ ਗੱਲ ਇਹ ਹੈ ਕਿ ਮ੍ਰਿਤਕ ਦੀ ਉਮਰ ਵੀ 19 ਸਾਲ ਤੋਂ ਘੱਟ ਸੀ ਅਤੇ ਗ੍ਰਿਫਤਾਰ ਦੋਸ਼ੀ ਦੀ ਉਮਰ ਵੀ 19 ਸਾਲ ਤੋਂ ਘੱਟ ਹੈ।ਇਸ ਸਬੰਧੀ ਪੱਤਰਕਾਰਾਂ ਵੱਲੋਂ ਐਸ.ਐਸ.ਪੀ. ਦਫ਼ਤਰ ਦੀ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਸ.ਪੀ ਬਲਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਮਿਲੀ ਲਾਸ਼ ਦੀ ਪਹਿਚਾਣ ਰੋਹਿਤ ਕੁਮਾਰ ਪੁੱਤਰ ਰਮੇਸ਼ ਲਾਲ ਲੁਭਾਇਆ ਵਾਸੀ ਪਿੰਡ ਦਾਖਲਾ ਵਜੋਂ ਹੋਈ ਹੈ | ਉਹ ਇੱਕ ਸਥਾਨਕ ਹੋਟਲ ਮੈਨੇਜਮੈਂਟ ਅਤੇ ਕੇਟਰਿੰਗ ਇੰਸਟੀਚਿਊਟ ਵਿੱਚ ਕੰਮ ਕਰਦਾ ਸੀ। ਲਾਸ਼ ਦੀ ਜਾਂਚ ਕਰਨ ‘ਤੇ ਲਾਸ਼ ਦੇ ਨਾਲ ਇੱਕ ਜ਼ੰਜੀਰੀ ਮਿਲੀ, ਜਿਸ ਨਾਲ ਲਾਸ਼ ਬੰਨ੍ਹੀ ਹੋਈ ਸੀ। ਜਿਸ ‘ਤੇ ਸ਼ੱਕ ਜਤਾਇਆ ਗਿਆ ਕਿ ਇਸ ਮਾਮਲੇ ‘ਚ ਕੋਈ ਲੜਕੀ ਸ਼ਾਮਲ ਹੈ। ਜਾਂਚ ‘ਚ ਪਤਾ ਲੱਗਾ ਕਿ ਮ੍ਰਿਤਕ ਦੀ ਮਾਂ ਦੀ ਬੇਟੀ ਪ੍ਰਿਆ ਪੁਤਰੀ ਦਾ ਆਪਣੇ ਜਮਾਤੀ ਬਾਬੀ ਪੁਤਰੀ ਰਾਮ ਲੁਭਾਇਆ ਵਾਸੀ ਪਿੰਡ ਦਾਖਲਾ ਨਾਲ ਪ੍ਰੇਮ ਸਬੰਧ ਸਨ। ਦੋਵੇਂ ਸਥਾਨਕ ਬੇਅੰਤ ਸਿੰਘ ਕਾਲਜ ਆਫ਼ ਇੰਜੀਨੀਅਰਿੰਗ ਯੂਨੀਵਰਸਿਟੀ ਵਿੱਚ ਬੀਸੀਏ-ਪਹਿਲੇ ਸਾਲ ਦੇ ਵਿਦਿਆਰਥੀ ਹਨ।