1 ਫਰਵਰੀ 2024: ਬੀਤੀ ਰਾਤ ਤੋਂ ਹੋਈ ਹਲਕੀ ਬਰਸਾਤ ਕਾਰਨ ਕਿਸਾਨਾਂ ਦੇ ਚਿਹਰਿਆਂ ‘ਤੇ ਮੁਸਕਰਾਹਟ ਦੇਖਣ ਨੂੰ ਮਿਲੀ ਅਤੇ ਕਿਸਾਨਾਂ ਨੂੰ ਇਸ ਮੀਂਹ ਕਾਰਨ ਚੰਗੀ ਫ਼ਸਲ ਹੋਣ ਦੀ ਆਸ ਹੈ ਜੇਕਰ ਮੀਂਹ ਨਾ ਪੈਂਦਾ ਤਾਂ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਲਈ ਪਾਣੀ ਖਰੀਦਣ ਲਈ ਮਜਬੂਰ ਹੋਣਾ ਪੈਂਦਾ | ਗੱਲਬਾਤ ਕਰਦਿਆਂ ਕਿਸਾਨ ਸੋਹਣ ਲਾਲ ਅਤੇ ਰਘੁਵੀਰ ਸਿੰਘ ਆਦਿ ਨੇ ਕਿਹਾ ਕਿ ਕਿਸਾਨਾਂ ਨੂੰ ਬਾਰਿਸ਼ ਦੀ ਬਹੁਤ ਲੋੜ ਸੀ, ਇਸ ਨਾਲ ਫ਼ਸਲ ਦੇ ਚੰਗੀ ਹੋਣ ਦੀ ਆਸ ਪੱਕੀ ਹੋ ਗਈ ਹੈ।