ਓਟਵਾ ਦੀ ਬਾਈਵਰਡ ਮਾਰਕੇਟ ਵਿੱਚ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਹੈ ਜਿਸ ਦੀ ਰਿਪੋਰਟ ਮਿਲਣ ਤੇ ਓਟਵਾ ਪੁਲਿਸ ਸਰਵਿਸ ਮੌਕੇ ਤੇ ਪਹੁੰਚੀ। ਜਾਣਕਾਰੀ ਮੁਤਾਬਕ ਗੋਲੀਬਾਰੀ ਦੀ ਇਹ ਘਟਨਾ ਤੜਕੇ 1 ਵਜੇ ਦੇ ਕਰੀਬ ਪੈਰੇਂਟ ਐਵੇਨਿਊ ਨੇੜੇ ਕਲੇਰੈਂਸ ਸਟ੍ਰੀਟ ਦੇ 100 ਬਲਾਕ ਵਿੱਚ ਵਾਪਰੀ ਜਿਥੇ ਪੁਲਿਸ ਨੇ ਇਸ ਰਿਪੋਰਟ ਦਾ ਜਵਾਬ ਦਿੱਤਾ। ਜਦੋਂ ਪੁਲਿਸ ਘਟਨਾ ਵਾਲੀ ਥਾਂ ਤੇ ਪਹੁੰਚੀ ਤਾਂ ਉਨ੍ਹਾਂ ਨੇ ਦੋ ਲੋਕਾਂ ਨੂੰ ਗੋਲੀ ਲੱਗਣ ਨਾਲ ਜ਼ਖਮੀ ਦੇਖਿਆ, ਜਿਸ ਤੋਂ ਬਾਅਦ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ। ਜਾਣਕਾਰੀ ਮੁਤਾਬਕ ਇੱਕ ਪੀੜਤ ਜਾਨਲੇਵਾ ਹਾਲਤ ਵਿੱਚ ਹੈ ਜਦੋਂ ਕਿ ਦੂਜੇ ਦੀ ਵੀ ਗੰਭੀਰ ਹਾਲਤ ਦੱਸੀ ਜਾ ਰਹੀ ਹੈ। ਪੁਲਿਸ ਨੇ ਹੋਰ ਵੇਰਵੇ ਜਾਰੀ ਨਾ ਕਰਦੇ ਹੋਏ ਇੱਕ ਪ੍ਰੈਸ ਬਿਆਨ ਵਿੱਚ ਸਿਰਫ ਇਹਨਾਂ ਹੀ ਕਿਹਾ ਕਿ ਮਾਮਲੇ ਵਿੱਚ ਜਾਂਚ ਅਜੇ ਜਾਰੀ ਹੈ। ਅਤੇ ਜੇਕਰ ਕਿਸੇ ਵੀ ਵਿਅਕਤੀ ਕੋਲ ਇਸ ਘਟਨਾ ਸਬੰਧੀ ਜਾਣਕਾਰੀ ਹੈ, ਜਾਂ ਸੈਲ ਫੋਨ ਚ ਰਿਕੋਰਡੇਡ ਫੁਟੇਜ ਜਾਂ ਹੋਰ ਕੋਈ ਵੀਡਿਓ ਹੈ ਤਾਂ ਉਹ ਪੁਲਿਸ ਨਾਲ ਸੰਪਰਕਰ ਕਰਨ।
